ਭਾਜਪਾ ਵਿਧਾਇਕ ਸੌਰਭ ਸ਼੍ਰੀਵਾਸਤਵ ਦੇ ਸਰਕਾਰੀ ਘਰ ''ਤੇ ਲੜਕੀ ਨਾਲ ਰੇਪ!

07/21/2017 4:33:05 PM

ਲਖਨਊ— ਵਾਰਾਣਸੀ ਤੋਂ ਭਾਜਪਾ ਵਿਧਾਇਕ ਸੌਰਭ ਸ੍ਰੀਵਾਸਤਵ ਦੇ ਲਖਨਊ ਸਥਿਤ ਸਰਕਾਰੀ ਘਰ 'ਤੇ ਲੜਕੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਵਿਧਾਇਕ ਦੇ ਗਨਰ ਅਤੇ ਨੌਕਰ ਦੇ ਖਿਲਾਫ ਹਜਰਤ ਗੰਜ ਥਾਣੇ 'ਚ ਸ਼ਿਕਾਇਤ ਦਿੱਤੀ ਹੈ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਲੜਕੀ ਅਨੁਸਾਰ ਉਨ੍ਹਾਂ ਨੂੰ ਜਾਂਚ ਲਈ ਵਿਧਾਇਕ ਦੇ ਹਜਰਤ ਗੰਜ ਦੇ ਬਟਲਰ ਪੈਲੇਸ ਘਰ 'ਚ ਬੁਲਾਇਆ ਗਿਆ ਸੀ। ਇੱਥੇ ਵਿਧਾਇਕ ਦੇ ਗਨਰ ਅਤੇ ਨੌਕਰ ਨੇ ਉਨ੍ਹਾਂ ਨਾਲ ਰੇਪ ਦੀ ਕੋਸ਼ਿਸ਼ ਕੀਤੀ। ਫਿਲਹਾਲ ਪੁਲਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਅਜੇ ਭਾਜਪਾ ਨੇਤਾ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ।


Related News