BJP ਦੇ ਵਿਧਾਇਕ ਨੇ ਲਾਕਡਾਊਨ ਦੀਆਂ ਉਡਾਈਆਂ ਧੱਜੀਆ, ਮਨਾਇਆ ਆਪਣਾ ਜਨਮਦਿਨ

Saturday, Apr 11, 2020 - 01:13 AM (IST)

BJP ਦੇ ਵਿਧਾਇਕ ਨੇ ਲਾਕਡਾਊਨ ਦੀਆਂ ਉਡਾਈਆਂ ਧੱਜੀਆ, ਮਨਾਇਆ ਆਪਣਾ ਜਨਮਦਿਨ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਪੂਰੇ ਦੇਸ਼ 'ਚ 21 ਦਿਨ ਦਾ ਲਾਕਡਾਊਨ ਹੈ। ਪ੍ਰਸ਼ਾਸਨ ਨੇ ਲੋਕਾਂ ਤੋਂ ਸਮਾਜਿਕ ਦੂਰੀ ਰੱਖਣ ਦੀ ਅਪੀਲ ਕੀਤੀ ਹੈ। ਲੋਕਾਂ ਦੇ ਜ਼ਿਆਦਾ ਇਕੱਠੇ ਹੋਣ 'ਤੇ ਪਾਬੰਦੀ ਹੈ। ਨਿਯਮਾਂ ਦੀ ਉਲੱਘਣਾ ਕਰਨ 'ਤੇ ਲੋਕਾਂ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਪਰ ਕਰਨਾਟਕ ਦੇ ਤੁਮਕੂਰੂ ਤੋਂ ਭਾਜਪਾ ਵਿਧਾਇਕ 'ਮਸਾਲਾ' ਜੈਰਾਮ ਨੇ ਨਿਯਮਾਂ ਦੀਆਂ ਉਲੱਘਣਾ ਕਰਦੇ ਹੋਏ ਸੈਂਕੜੇ ਸਮਰਥਕਾਂ ਦੇ ਨਾਲ ਆਪਣਾ ਜਨਮਦਿਨ ਮਨਾਇਆ।

PunjabKesari

ਲਾਕਡਾਊਨ ਦੌਰਾਨ ਕਿਸੇ ਵੀ ਜਗ੍ਹਾ 'ਤੇ ਭੀੜ ਜਮ੍ਹਾ ਹੋਣ 'ਤੇ ਪਾਬੰਦੀ ਹੈ ਪਰ ਮੰਤਰੀ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਸਦੇ ਘਰ ਸੈਂਕੜੇ ਲੋਕ ਪਹੁੰਚੇ ਹੋਏ ਸਨ। ਬੀ. ਜੇ ਪੀ. ਵਿਧਾਇਕ ਨੇ ਆਪਣੇ ਜਨਮ ਦਿਨ 'ਤੇ ਕੇਕ ਕੱਟਿਆ ਤੇ ਸਭ ਨੂੰ ਬਰਿਆਨੀ ਵੀ ਖਿਲਾਈ।

PunjabKesari
ਜ਼ਿਕਰਯੋਗ ਹੈ ਕਿ ਕਰਨਾਟਕ 'ਚ ਕੋਰੋਨਾ ਪੀੜਤਾਂ ਦੀ ਸੰਖਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੱਥੇ ਪੀੜਤਾਂ ਦੀ ਸੰਖਿਆਂ 200 ਦੇ ਪਾਰ ਪਹੁੰਚ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਆਪਣੇ ਬੁਲੇਟਿਨ 'ਚ 10 ਅਪ੍ਰੈਲ ਨੂੰ ਸ਼ਾਮ 10ਵਜੇ ਤਕ ਸੂਬੇ 'ਚ ਕੋਵਿਡ-19 ਦੇ ਕੁਲ 207 ਮਾਮਲਿਆਂ ਦੀ ਪੁਸ਼ਟੀ ਹੋਈ ਹੈ।


author

Gurdeep Singh

Content Editor

Related News