ਸਟੇਜ 'ਤੇ ਸੀਟ ਨਾ ਮਿਲਣ 'ਤੇ ਭੜਕੇ ਭਾਜਪਾ ਵਿਧਾਇਕ, ਗੁੱਸੇ 'ਚ ਲਾਲ ਹੋਏ ਨੇ ਕਿਹਾ...

Tuesday, Nov 19, 2024 - 07:00 PM (IST)

ਸਟੇਜ 'ਤੇ ਸੀਟ ਨਾ ਮਿਲਣ 'ਤੇ ਭੜਕੇ ਭਾਜਪਾ ਵਿਧਾਇਕ, ਗੁੱਸੇ 'ਚ ਲਾਲ ਹੋਏ ਨੇ ਕਿਹਾ...

ਆਗਰਾ : ਆਗਰਾ 'ਚ ਪੰਚਾਇਤੀ ਰਾਜ ਵਿਭਾਗ ਦੇ 'ਪੰਚਾਇਤ ਸੰਮੇਲਨ' ਪ੍ਰੋਗਰਾਮ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋ ਵਿਧਾਇਕ ਸਟੇਜ 'ਤੇ ਕੁਰਸੀ ਨਾ ਮਿਲਣ ਕਾਰਨ ਗੁੱਸੇ 'ਚ ਆ ਗਏ। ਉਹਨਾਂ ਨੇ ਗੁੱਸੇ 'ਚ ਬੋਲਦੇ ਹੋਏ ਅਧਿਕਾਰੀਆਂ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਕੇਂਦਰ ਅਤੇ ਰਾਜ ਦੇ ਪੰਚਾਇਤੀ ਰਾਜ ਵਿਭਾਗ ਵੱਲੋਂ ਸੋਮਵਾਰ ਨੂੰ ਆਗਰਾ ਦੇ ਇਕ ਹੋਟਲ ਵਿਚ 'ਜ਼ਿਦਗੀ ਨੂੰ ਸਰਲ ਅਤੇ ਸਹਿਜ ਬਣਾਉਣਾ' ਪ੍ਰੋਗਰਾਮ ਨਾਲ ਸਬੰਧਤ 'ਪੰਚਾਇਤ ਸੰਮੇਲਨ' ਸ਼ੁਰੂ ਹੋਣ ਵਾਲਾ ਸੀ। ਇਸ ਦੌਰਾਨ ਫਤਿਹਪੁਰ ਸੀਕਰੀ ਤੋਂ ਭਾਜਪਾ ਵਿਧਾਇਕ ਚੌਧਰੀ ਬਾਬੂ ਲਾਲ ਅਤੇ ਫਤਿਹਾਬਾਦ ਤੋਂ ਪਾਰਟੀ ਵਿਧਾਇਕ ਛੋਟੇ ਲਾਲ ਵਰਮਾ ਸਟੇਜ 'ਤੇ ਕੁਰਸੀ ਨਾ ਮਿਲਣ 'ਤੇ ਨਾਰਾਜ਼ ਹੋ ਗਏ।

ਇਹ ਵੀ ਪੜ੍ਹੋ - Air India ਦੇ ਪਾਇਲਟ ਦਾ ਹੈਰਾਨੀਜਨਕ ਕਾਰਾ: ਏਅਰਪੋਰਟ 'ਤੇ 9 ਘੰਟੇ ਫਸੇ ਰਹੇ 180 ਯਾਤਰੀ

ਦੱਸ ਦੇਈਏ ਕਿ ਇਹ ਮਾਮਲਾ ਉਦੋਂ ਸ਼ੁਰੂ ਹੋਇਆ, ਜਦੋਂ ਆਗਰਾ ਜ਼ਿਲ੍ਹੇ ਦੀ ਬਾਹ ਸੀਟ ਤੋਂ ਭਾਜਪਾ ਵਿਧਾਇਕ ਰਾਣੀ ਪਕਸ਼ਾਲਿਕਾ ਸਿੰਘ ਨੂੰ ਸਟੇਜ 'ਤੇ ਬੈਠਣ ਲਈ ਕੁਰਸੀ ਦਿੱਤੀ ਗਈ। ਇਸ ਨੂੰ ਦੇਖਦੇ ਹੋਏ ਵਿਧਾਇਕ ਚੌਧਰੀ ਬਾਬੂ ਲਾਲ ਅਤੇ ਛੋਟੇ ਲਾਲ ਵਰਮਾ ਨੂੰ ਸਟੇਜ 'ਤੇ ਨਾ ਬੁਲਾਏ ਜਾਣ 'ਤੇ ਰੋਸ ਪ੍ਰਗਟ ਕੀਤਾ। ਉਨ੍ਹਾਂ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਝਾੜ ਪਾਈ। ਵਿਧਾਇਕ ਬਾਬੂ ਲਾਲ ਨੇ ਅਧਿਕਾਰੀਆਂ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਕਿਹੜਾ ਤਰੀਕਾ ਹੈ ਇਨ੍ਹਾਂ ਅਧਿਕਾਰੀ ਦਾ?

ਇਹ ਵੀ ਪੜ੍ਹੋ - ਬਣਾਉਟੀ ਮੀਂਹ ਪਵਾਉਣ ਦੀ ਤਿਆਰੀ, ਖ਼ਰਚੇ ਜਾਣਗੇ ਕਰੋੜਾਂ ਰੁਪਏ, ਜਾਣੋ ਕੀ ਹੈ ਪੂਰੀ ਯੋਜਨਾ

ਫਤਿਹਾਬਾਦ ਦੇ ਵਿਧਾਇਕ ਛੋਟੇ ਲਾਲ ਵਰਮਾ ਨੇ ਕਿਹਾ, 'ਅਸੀਂ ਪੰਜ ਵਾਰ ਦੇ ਵਿਧਾਇਕ ਹਾਂ, ਹੇਠਾਂ ਬੈਠ ਜਾਈਏ ਹੁਣ?' ਉਨ੍ਹਾਂ ਕਿਹਾ, 'ਇਸ ਸਰਕਾਰ 'ਚ ਸਾਰਿਆਂ ਨੂੰ ਬਰਾਬਰ ਦਾ ਸਨਮਾਨ ਮਿਲਣਾ ਚਾਹੀਦਾ ਹੈ।' ਹਾਲਾਂਕਿ ਬਾਅਦ ਵਿੱਚ ਪੰਚਾਇਤੀ ਰਾਜ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੇ ਮੁਆਫ਼ੀ ਮੰਗ ਲਈ। ਇਸ ਤੋਂ ਬਾਅਦ ਦੋਵੇਂ ਵਿਧਾਇਕ ਪ੍ਰੋਗਰਾਮ ਦੌਰਾਨ ਸ਼ਾਂਤੀ ਨਾਲ ਬੈਠੇ ਰਹੇ। ਇਸ ਘਟਨਾ ਨੂੰ ਰਾਜ ਦੇ ਪੰਚਾਇਤੀ ਰਾਜ ਮੰਤਰੀ ਓਮ ਪ੍ਰਕਾਸ਼ ਰਾਜਭਰ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਐੱਸ.ਪੀ. ਸਿੰਘ ਬਘੇਲ ਅਤੇ ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਬੀਤਾ ਚੌਹਾਨ ਅਤੇ ਕੇਂਦਰ ਅਤੇ ਰਾਜ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ।

ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News