ਤ੍ਰਿਪੁਰਾ : ਭਾਜਪਾ ਵਿਧਾਇਕ ’ਤੇ ਵਿਧਾਨ ਸਭਾ ’ਚ ਅਸ਼ਲੀਲ ਵੀਡੀਓ ਦੇਖਣ ਦਾ ਦੋਸ਼

03/31/2023 2:42:43 PM

ਅਗਰਤਲਾ (ਅਨਸ)- ਕਮਿਊਨਿਸਟ ਪਾਰਟੀ ਦੇ ਗੜ੍ਹ ਰਹੇ ਤ੍ਰਿਪੁਰਾ ’ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਵਾਲੀ ਭਾਜਪਾ ਦੇ ਇਕ ਵਿਧਾਇਕ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਦੋਸ਼ ਹੈ ਕਿ ਵਿਧਾਇਕ ਵਿਧਾਨ ਸਭਾ ਸੈਸ਼ਨ ਦੌਰਾਨ ਆਪਣੀ ਕੁਰਸੀ ’ਤੇ ਬੈਠ ਕੇ ਮੋਬਾਇਲ ਫੋਨ ’ਚ ਪੋਰਨ ਵੀਡੀਓ ਦੇਖ ਰਹੇ ਸਨ।

ਇਹ ਵੀ ਪੜ੍ਹੋ : ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ ਪਰਿਵਾਰ, ਕਾਰ ਨਹਿਰ 'ਚ ਡਿੱਗਣ ਨਾਲ 7 ਦੀ ਮੌਤ

ਵਾਇਰਲ ਵੀਡੀਓ ਤ੍ਰਿਪੁਰਾ ਵਿਧਾਨ ਸਭਾ ਸੈਸ਼ਨ ਦੌਰਾਨ (30 ਮਾਰਚ ) ਦਾ ਹੀ ਦੱਸਿਆ ਜਾ ਰਿਹਾ ਹੈ। ਵੀਡੀਓ ’ਚ ਤ੍ਰਿਪੁਰਾ ਦੀ ਬਾਗਬਾਸਾ ਵਿਧਾਨ ਸਭਾ ਸੀਟ ’ਤੇ ਭਾਜਪਾ ਦੇ ਵਿਧਾਇਕ ਜਾਦਬ ਲਾਲ ਨਾਥ ਨਜ਼ਰ ਆ ਰਹੇ ਹਨ, ਜੋ ਸੈਸ਼ਨ ਦੌਰਾਨ ਵੀਡੀਓ ਦੇਖਦੇ ਕੈਮਰੇ ’ਚ ਕੈਦ ਹੋ ਗਏ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News