ਭਾਜਪਾ ਆਗੂ ਨੇ ਗੋਡੇ ਦੀ ਕਰਵਾਈ MRI, ਮਿਲੀ ''ਦਿਮਾਗ'' ਦੀ ਰਿਪੋਰਟ ; ਹੈਰਾਨ ਕਰੇਗਾ ਮਾਮਲਾ
Thursday, Oct 01, 2026 - 08:16 PM (IST)
ਗ਼ਾਜ਼ੀਪੁਰ, (ਇੰਟ.)-ਉੱਤਰ ਪ੍ਰਦੇਸ਼ ਦੇ ਗ਼ਾਜ਼ੀਪੁਰ ਵਿਚ ਮੈਡੀਕਲ ਕਾਲਜ ਦੇ 300 ਬੈੱਡਾਂ ਵਾਲੇ ਹਸਪਤਾਲ ਵਿਚ ਭਾਜਪਾ ਆਗੂ ਦੀ ਗੋਡੇ ਦੀ ਐੱਮ. ਆਰ. ਆਈ. ਦੀ ਰਿਪੋਰਟ ਵਿਚ ਕਥਿਤ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮਨਿਹਾਰੀ ਦੂਜੀ ਦੇ ਡਿਵੀਜ਼ਨਲ ਜਨਰਲ ਸਕੱਤਰ ਰਾਜੂ ਮਿਸ਼ਰਾ ਨੇ ਗੋਡੇ ਦੀ ਐੱਮ. ਆਰ. ਆਈ. ਕਰਵਾਈ ਸੀ, ਪਰ ਉਨ੍ਹਾਂ ਨੂੰ ਬ੍ਰੇਨ (ਦਿਮਾਗ) ਦੀ ਰਿਪੋਰਟ ਦੇ ਦਿੱਤੀ ਗਈ। ਗਲਤ ਰਿਪੋਰਟ ਦੇ ਕਾਰਨ ਉਨ੍ਹਾਂ ਦਾ ਇਲਾਜ ਸ਼ੁਰੂ ਨਹੀਂ ਹੋ ਸਕਿਆ।
ਪਹੇਤੀਆ ਉਰਫ਼ ਸਰੌਲੀ ਨਿਵਾਸੀ ਰਾਜੂ ਮਿਸ਼ਰਾ ਅਨੁਸਾਰ, ਗੋਡੇ ਵਿਚ ਗਿਲਟੀ ਹੋਣ ’ਤੇ ਉਨ੍ਹਾਂ ਨੇ 29 ਸਤੰਬਰ ਨੂੰ 3,500 ਰੁਪਏ ਜਮ੍ਹਾ ਕਰਵਾ ਕੇ ਐੱਮ. ਆਰ. ਆਈ. ਕਰਵਾਈ ਸੀ। ਜਾਂਚ ਤੋਂ ਬਾਅਦ ਉਨ੍ਹਾਂ ਨੂੰ ਫਿਲਮ ਮਿਲ ਗਈ, ਜਦਕਿ ਰਿਪੋਰਟ ਅਗਲੇ ਦਿਨ ਲੈਣ ਲਈ ਕਿਹਾ ਗਿਆ। ਰਿਪੋਰਟ ਲੈ ਕੇ ਜਦੋਂ ਉਹ ਆਰਥੋਪੈਡਿਕ ਸਰਜਨ ਨੂੰ ਦਿਖਾਉਣ ਪਹੁੰਚੇ ਤਾਂ ਡਾਕਟਰ ਨੇ ਦੱਸਿਆ ਕਿ ਫਿਲਮ ਗੋਡੇ ਦੀ ਹੈ, ਪਰ ਰਿਪੋਰਟ ਬ੍ਰੇਨ ਦੀ ਹੈ। ਡਾਕਟਰ ਨੇ ਦੁਬਾਰਾ ਐੱਮ. ਆਰ. ਆਈ. ਕਰਵਾਉਣ ਦੀ ਸਲਾਹ ਦਿੱਤੀ। ਰਾਜੂ ਨੇ ਫੀਸ ਦੁਬਾਰਾ ਜਮ੍ਹਾ ਕਰਨ ਵਿਚ ਅਸਮਰਥਤਾ ਜਤਾਉਂਦੇ ਹੋਏ ਜਾਂਚ ਮੁਫ਼ਤ ਕਰਵਾਉਣ ਜਾਂ ਫੀਸ ਵਾਪਸ ਕਰਨ ਦੀ ਮੰਗ ਕੀਤੀ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਪ੍ਰੋ. ਆਨੰਦ ਮਿਸ਼ਰਾ ਨੇ ਦੱਸਿਆ ਕਿ ਰਿਪੋਰਟ ਆਨਲਾਈਨ ਆਉਂਦੀ ਹੈ। ਇਕੋ ਨਾਂ ਦੇ 2 ਮਰੀਜ਼ ਹੋਣ ਕਾਰਨ ਤਕਨੀਕੀ ਸਮੱਸਿਆ ਦੀ ਸ਼ੰਕਾ ਹੈ। ਮਾਮਲੇ ਦੀ ਜਾਂਚ ਕਰ ਕੇ ਸਬੰਧਤ ਸੰਸਥਾ ਦੇ ਜ਼ਿੰਮੇਵਾਰਾਂ ਤੋਂ ਸ਼ਿਕਾਇਤ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
