ਭਾਜਪਾ ਵਿਧਾਇਕ ਰਾਜੇਸ਼ ਚੌਧਰੀ ਨੂੰ ਪਾਕਿਸਤਾਨੀ ਨੰਬਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ
Thursday, Oct 01, 2026 - 02:20 AM (IST)
ਮਥੁਰਾ (ਮਾਨਵ) : ਮਾਂਟ ਤੋਂ ਭਾਜਪਾ ਵਿਧਾਇਕ ਰਾਜੇਸ਼ ਚੌਧਰੀ ਨੇ ਪਾਕਿਸਤਾਨੀ ਨੰਬਰ ਤੋਂ ਫੋਨ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਕੇ ਸਾਈਬਰ ਸ਼ਾਖਾ ਨੂੰ ਜਾਂਚ ਸੌਂਪੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ ! ਕਣਕ ਸਣੇ 6 ਫ਼ਸਲਾਂ 'ਤੇ ਵਧਾਈ MSP
ਵਧੀਕ ਪੁਲਸ ਸੁਪਰਡੈਂਟ ਆਸ਼ਨਾ ਚੌਧਰੀ ਨੇ ਦੱਸਿਆ ਕਿ ਵਿਧਾਇਕ ਅਨੁਸਾਰ ਸੋਮਵਾਰ ਰਾਤ ਉਨ੍ਹਾਂ ਨੂੰ ਇਕ ਹੀ ਨੰਬਰ ਤੋਂ 2-2 ਵਾਰ ਫੋਨ ਆਇਆ। ਫੋਨ ’ਤੇ ਟੀ. ਵੀ. ਚੈਨਲਾਂ ’ਤੇ ਕਥਿਤ ਇਸਲਾਮ ਵਿਰੋਧੀ ਬਿਆਨਾਂ ਨੂੰ ਲੈ ਕੇ ਸੰਭਲ ਕੇ ਬੋਲਣ ਅਤੇ ‘ਦੇਖ ਲੈਣ’ ਦੀ ਧਮਕੀ ਦਿੱਤੀ ਗਈ। ਵਿਧਾਇਕ ਨੇ ਐੱਸ. ਐੱਸ. ਪੀ. ਸ਼ਲੋਕ ਕੁਮਾਰ ਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਫੋਨ ਉਨ੍ਹਾਂ ਨੂੰ ਪਹਿਲਾਂ ਵੀ ਆ ਚੁੱਕੇ ਹਨ। ਇਸ ਦੌਰਾਨ ਗੋਵਰਧਨ ਹਲਕੇ ਤੋਂ ਭਾਜਪਾ ਵਿਧਾਇਕ ਠਾਕੁਰ ਮੇਘਸ਼ਿਆਮ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
