ਬਿਹਾਰ ''ਚ ਭਾਜਪਾ ਨੇਤਾ ਦੇ ਬੇਟੇ ਨੇ ਕੀਤਾ ਬਿਨਾਂ ਦਾਜ ਤੋਂ ਵਿਆਹ

Tuesday, Jun 19, 2018 - 11:57 AM (IST)

ਬਿਹਾਰ ''ਚ ਭਾਜਪਾ ਨੇਤਾ ਦੇ ਬੇਟੇ ਨੇ ਕੀਤਾ ਬਿਨਾਂ ਦਾਜ ਤੋਂ ਵਿਆਹ

ਬਿਹਾਰ— ਬਿਹਾਰ 'ਚ ਨਿਤੀਸ਼ ਕੁਮਾਰ ਵੱਲੋਂ ਸ਼ੁਰੂ ਕੀਤੀ ਦਾਜ ਮੁਕਤ ਵਿਆਹ ਮੁਹਿੰਮ ਦਾ ਅਸਰ ਹੁਣ ਦਿੱਖਣ ਲੱਗਾ ਹੈ। ਹੌਲੀ-ਹੌਲੀ ਹੀ ਸਹੀ ਲੋਕ ਇਸ ਨੂੰ ਅਪਣਾ ਰਹੇ ਹਨ। ਜਿੱਥੇ ਇਕ ਪਾਸੇ ਲੋਕ ਬਿਨਾਂ ਦਾਜ ਦੇ ਵਿਆਹ ਕਰ ਰਹੇ ਹਨ ਤਾਂ ਉਥੇ ਹੀ ਇਸ ਦਿਸ਼ਾ 'ਚ ਰਾਜਨੀਤਿਕ ਪਾਰਟੀਆਂ ਨੇ ਵੀ ਆਪਣਾ ਕਦਮ ਵਧਾਇਆ ਹੈ। ਭਾਜਪਾ ਦੇ ਸੀਨੀਅਰ ਨੇਤਾ ਨੇ ਆਪਣੇ ਬੇਟੇ ਦਾ ਵਿਆਹ ਬਿਨਾਂ ਦਾਜ ਦੇ ਕੀਤਾ ਹੈ।
ਗੋਪਾਲਗੰਜ 'ਚ ਭਾਜਪਾ ਦੇ ਸੀਨੀਅਰ ਨੇਤਾ ਉਮੇਸ਼ ਪ੍ਰਧਾਨ ਨੇ ਆਪਣੇ ਬੇਟੇ ਦਾ ਵਿਆਹ ਬਿਨਾਂ ਦਾਜ ਅਤੇ ਬਿਨਾਂ ਖਰਚ ਦੇ ਸੰਪੰਨ ਕੀਤਾ। ਇਸ ਵਿਆਹ 'ਚ ਇਕ ਹੋਰ ਖਾਸ ਗੱਲ ਇਹ ਰਹੀ ਹੈ ਕਿ ਬਿਨਾਂ ਦਾਜ ਦੇ ਇਹ ਵਿਆਹ ਬਿਲਕੁੱਲ ਸਾਦੇ ਤਰੀਕੇ ਨਾਲ ਕੀਤਾ ਗਿਆ। ਵਿਆਹ 'ਚ ਲੜਕੀ ਅਤੇ ਲੜਕਾ ਪੱਖ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਖਰਚ ਨਾ ਹੋਵੇ, ਇਸ ਲਈ ਇਸ ਨੂੰ ਗੋਪਾਲਗੰਜ ਦੇ ਦੁਰਗਾ ਮੰਦਰ 'ਚ ਆਯੋਜਿਤ ਕੀਤਾ ਗਿਆ। ਬਿਨਾਂ ਦਾਜ ਅਤੇ ਬਿਨਾਂ ਖਰਚ ਦੇ ਵਿਆਹ ਦੀ ਸੂਚਨਾ ਜਦੋਂ ਸੂਬੇ ਦੇ ਉਪ ਮੁੱਖਮੰਤਰੀ ਸੁਸ਼ੀਲ ਕੁਮਾਰ ਮੋਦੀ ਅਤੇ ਸਿਹਤ ਮੰਤਰੀ ਮੰਗਲ ਪਾਂਡੇ ਨੂੰ ਮਿਲੀ ਤਾਂ ਉਹ ਵੀ ਇਸ ਅਣੋਖੇ ਵਿਆਹ 'ਚ ਸ਼ਾਮਲ ਹੋਣ ਲਈ ਗੋਪਾਲਗੰਜ ਪੁੱਜੇ। ਉਪ ਮੁੱਖਮਤਰੀ ਸੁਸ਼ੀਲ ਮੋਦੀ ਸਮੇਤ ਕਈ ਸੀਨੀਅਰ ਨੇਤਾਵਾਂ ਅਤੇ ਹੋਰ ਲੋਕ ਵੀ ਵਿਆਹ 'ਚ ਸ਼ਾਮਲ ਹੋਣ ਪੁੱਜੇ। ਉਨ੍ਹਾਂ ਨੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ।


Related News