ਭਾਜਪਾ ਨੇਤਾ ਦਾ ਵਿਵਾਦਪੂਰਨ ਬਿਆਨ- ਪੱਤਰਕਾਰਾਂ ਨੂੰ ਜੁੱਤੀਆਂ ਨਾਲ ਕੁੱਟਣਾ ਚਾਹੀਦਾ

05/29/2017 2:43:08 PM

ਨਵੀਂ ਦਿੱਲੀ— ਮਹਾਰਾਸ਼ਟਰ ਸਰਕਾਰ ਦੇ ਸਮਾਜਿਕ ਨਿਆਂ ਰਾਜ ਮੰਤਰੀ ਦਿਲੀਪ ਕਾਂਬਲੇ ਪੱਤਰਕਾਰਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਨਾਲ ਵਿਵਾਦਾਂ ''ਚ ਘਿਰ ਗਏ ਹਨ। ਕਾਂਬਲੇ ਨੇ ਹਿੰਗੋਲੀ ''ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਪੱਤਰਕਾਰ ਪੈਸਿਆਂ ਲਈ ਕੁਝ ਵੀ ਲਿਖਦੇ ਹਨ, ਉਨ੍ਹਾਂ ਨੂੰ ਜੁੱਤੀਆਂ ਮਾਰਨੀਆਂ ਚਾਹੀਦੀਆਂ ਹਨ। ਕਾਂਬਲੇ ਦਾ ਇਕ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ। ਇਸ ''ਚ ਉਹ ਕਹਿ ਰਹੇ ਹਨ ਕਿ ਮੇਰੀ ਪਾਰਟੀ (ਭਾਜਪਾ) ਮੈਨੂੰ ਸਿਖਾਇਆ ਹੈ ਕਿ ਪੱਤਰਕਾਰਾਂ ਨੂੰ ਚੱਪਲਾਂ ਨਾਲ ਮਾਰੋ। 
ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਬਲੇ ਆਪਣੇ ਬਿਆਨਾਂ ਤੋਂ ਪਲਟ ਗਏ। ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਅਖਬਾਰ ਦੇ ਨਾਂ ''ਤੇ ਲੁੱਟਖੋਹ ਕਰਨ ਵਾਲੇ ਫਰਜ਼ੀ ਪੱਤਰਕਾਰਾਂ ਬਾਰੇ ਇਹ ਗੱਲ ਕਹੀ ਸੀ। ਮੈਂ ਮੀਡੀਆ ਦਾ ਬਹੁਤ ਸਨਮਾਨ ਕਰਦਾ ਹਾਂ ਅਤੇ ਪੱਤਰਕਾਰਾਂ ਬਾਰੇ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦਾ। ਉੱਥੇ ਹੀ ਦੂਜੇ ਪਾਸੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਕਾਂਬਲੇ ਨੂੰ ਮੰਤਰੀਮੰਡਲ ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ। ਪ੍ਰਦੇਸ਼ ਕਾਂਗਰਸ ਬੁਲਾਰੇ ਸਚਿਨ ਸਾਵੰਤ ਨੇ ਕਿਹਾ ਕਿ ਕਾਂਬਲੇ ਨੂੰ ਉਨ੍ਹਾਂ ਦੀ ਪਾਰਟੀ ਨੇ ਅਜਿਹਾ ਕਰਨ ਲਈ ਟਰੇਨਡ ਕੀਤਾ ਹੈ।


Disha

News Editor

Related News