ਪੰਜਾਬ ''ਚ ਧਰਮ ਤਬਦੀਲੀ ''ਤੇ ਭਾਜਪਾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC ''ਤੇ ਕੱਸਿਆ ਤੰਜ
Saturday, Jul 30, 2022 - 02:37 PM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ਨੂੰ ਈਸਾਈ ਧਰਮ 'ਚ ਤਬਦੀਲ ਹੋਣ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਜਿਸ ਤੇਜ਼ੀ ਨਾਲ ਪੰਜਾਬ ਨੂੰ ਈਸਾਈ ਧਰਮ 'ਚ ਬਦਲਿਆ ਜਾ ਰਿਹਾ ਹੈ, ਬਹੁਤ ਜਲਦ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (@SGPCAmritsar) ਨਹੀਂ ਹੋਵੇਗਾ। ਇਸ ਦੀ ਜਗ੍ਹਾ SCPC, ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਹੋਵੇਗੀ।''
ਦੱਸਣਯੋਗ ਹੈ ਕਿ ਇਸ ਧਰਮ ਪਰਿਵਰਤਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਿਸ਼ਨਰੀ ਸਰਹੱਦ 'ਤੇ ਸਥਿਤ ਪਿੰਡਾਂ 'ਚ ਸਿੱਖਾਂ ਨੂੰ ਈਸਾਈ ਬਣਾ ਰਹੇ ਹਨ। ਹਰਪ੍ਰਤੀ ਸਿੰਘ ਦਾ ਕਹਿਣਾ ਹੈ ਕਿ ਈਸਾਈ ਮਿਸ਼ਨਰੀ ਸਰਹੱਦ 'ਤੇ ਸਥਿਤ ਪਿੰਡਾਂ 'ਚ ਸਿੱਖ ਪਰਿਵਾਰਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਰਹੇ ਹਨ। ਹਰਪੀਤ ਸਿੰਘ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਸਿੱਖਾਂ ਦਾ 'ਪਰਿਵਰਤਨ' ਇਕ ਵੱਡੀ ਚਿੰਤਾ ਹੈ ਅਤੇ ਪੇਂਡੂ ਖੇਤਰਾਂ ਦੇ ਲੋਕ ਈਸਾਈ ਮਿਸ਼ਨਰੀਆਂ ਦੇ ਆਸਾਨ ਨਿਸ਼ਾਨੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ