ਰਾਹੁਲ ਗਾਂਧੀ ''ਤੇ ਬੋਲਦੇ ਸਮੇਂ ਮਰਿਆਦਾ ਭੁੱਲੇ ਭਾਜਪਾ ਨੇਤਾ, ਕੱਢੀ ਮਾਂ ਦੀ ਗਾਲ੍ਹ

04/15/2019 7:41:21 PM

ਨਵੀਂ ਦਿੱਲੀ (ਏਜੰਸੀ)–ਲੋਕ ਸਭਾ ਚੋਣਾਂ ਲਈ ਜਿਵੇਂ-ਜਿਵੇਂ ਪ੍ਰਚਾਰ ਤੇਜ਼ ਹੋ ਰਿਹਾ ਹੈ, ਉਵੇਂ ਹੀ ਨੇਤਾਵਾਂ ਦੀ ਬਿਆਨਬਾਜ਼ੀ ਦਾ ਪੱਧਰ ਵੀ ਡਿੱਗਦਾ ਜਾ ਰਿਹਾ ਹੈ। ਅਜੇ ਸਮਾਜਵਾਦੀ ਪਾਰਟੀ ਨੇਤਾ ਆਜ਼ਮ ਖਾਨ ਦਾ ਬਿਆਨ ਸੁਰਖੀਆਂ ਵਿਚ ਬਣਿਆ ਹੋਇਆ ਹੀ ਹੈ ਕਿ ਇਕ ਹੋਰ ਬਿਆਨ ਸਾਹਮਣੇ ਆਇਆ ਹੈ, ਜਿਸ ’ਤੇ ਬਵਾਲ ਮਚ ਗਿਆ ਹੈ। ਹਿਮਾਚਲ ਪ੍ਰਦੇਸ਼ ਭਾਜਪਾ ਪ੍ਰਧਾਨ ਸਤਪਾਲ ਸਿੰਘ ਸੱਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਅਭੱਦਰ ਭਾਸ਼ਾ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਮਾਂ ਦੀ ਗਾਲ੍ਹ ਕੱਢ ਦਿੱਤੀ। ਨਿਊਜ਼ ਏਜੰਸੀ ਏ. ਐੱਨ. ਆਈ. ਨੇ ਇਕ ਵੀਡੀਓ ਜਾਰੀ ਕੀਤਾ ਹੈ, ਜੋ ਕਿ 13 ਅਪ੍ਰੈਲ ਦਾ ਹੈ। ਇਸ ਵੀਡੀਓ ਵਿਚ ਸਤਪਾਲ ਸਿੰਘ ਸੱਤੀ ਕਹਿ ਰਹੇ ਹਨ ਕਿ ਤੁਹਾਨੂੰ (ਰਾਹੁਲ ਗਾਂਧੀ) ਇਹੀ ਪਤਾ ਨਹੀਂ ਲੱਗਦਾ ਹੈ ਕਿ ਬੋਲਣਾ ਕੀ ਹੈ, ਮੰਚ ਦੇ ਉਪਰੋਂ ਤੁਸੀਂ ਨਰਿੰਦਰ ਮੋਦੀ ਜੀ ਨੂੰ ਚੋਰ ਬੋਲ ਰਹੇ ਹੋ, ਚੌਕੀਦਾਰ ਚੋਰ ਹੈ। ਭਾਜਪਾ ਨੇਤਾ ਨੇ ਕਿਹਾ,‘‘ਭਰਾ, ਤੇਰੀ ਮਾਂ ਦੀ ਜ਼ਮਾਨਤ ਹੋਈ ਹੈ, ਤੇਰੀ ਜ਼ਮਾਨਤ ਹੋਈ ਹੈ, ਤੇਰੀ ਜੀਜੇ ਦੀ ਜ਼ਮਾਨਤ ਹੋਈ ਹੈ, ਪੂਰਾ ਟੱਬਰ ਹੀ ਜ਼ਮਾਨਤੀ ਹੈ। ਭਰਾ, ਤੂੰ ਕੌਣ ਹੁੰਦਾ ਹੈ ਜੱਜ ਵਾਂਗ ਚੋਰ ਕਹਿਣ ਵਾਲਾ।’’
ਇਸ ਦੌਰਾਨ ਉਨ੍ਹਾਂ ਨੇ ਮੰਚ ਤੋਂ ਜ਼ਿਕਰ ਕੀਤਾ ਕਿ ਮੈਨੂੰ ਫੇਸਬੁੱਕ ’ਤੇ ਇਕ ਵਿਅਕਤੀ ਨੇ ਲਿਖਿਆ ਜੋ ਮੈਂ ਮੰਚ ਤੋਂ ਨਹੀਂ ਬੋਲ ਸਕਦਾ। ਅਸੀਂ ਉਨ੍ਹਾਂ ਦੇ (ਰਾਹੁਲ) ਬਾਰੇ ਨਹੀਂ ਬੋਲ ਸਕਦੇ ਕਿਉਂਕਿ ਉਹ ਪਾਰਟੀ ਦੇ ਲੀਡਰ ਹਨ। ਸਤਪਾਲ ਸੱਤੀ ਨੇ ਇਕ ਫੇਸਬੁੱਕ ਪੋਸਟ ਪੜ੍ਹਦੇ ਹੋਏ ਕਿਹਾ,‘‘ ਜੇਕਰ ਇਸ ਦੇਸ਼ ਦਾ ਚੌਕੀਦਾਰ ਚੋਰ ਹੈ ਅਤੇ ਤੂੰ ਬੋਲਦਾ ਹੈ ਤਾਂ ਤੂੰ ...(ਗਾਲ੍ਹ)... ਹੈ।’’


Sunny Mehra

Content Editor

Related News