ਛੱਤੀਸਗੜ੍ਹ ’ਚ ‘ਰੋਪਵੇਅ’ ਟਰਾਲੀ ਡਿੱਗੀ, ਭਾਜਪਾ ਆਗੂਆਂ ਸਮੇਤ 6 ਜ਼ਖਮੀ

Friday, Apr 25, 2025 - 09:31 PM (IST)

ਛੱਤੀਸਗੜ੍ਹ ’ਚ ‘ਰੋਪਵੇਅ’ ਟਰਾਲੀ ਡਿੱਗੀ, ਭਾਜਪਾ ਆਗੂਆਂ ਸਮੇਤ 6 ਜ਼ਖਮੀ

ਰਾਜਨਾਂਦਗਾਓਂ, (ਭਾਸ਼ਾ)- ਛੱਤੀਸਗੜ੍ਹ ਦੇ ਰਾਜਨਾਂਦਗਾਓਂ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਡੋਂਗਰਗੜ੍ਹ ਪਹਾੜੀ ’ਤੇ ਸਥਿਤ ਮਸ਼ਹੂਰ ਬਮਲੇਸ਼ਵਰੀ ਦੇਵੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਵਾਪਸ ਪਰਤਣ ਮੌਕੇ ਇਕ ਟਰਾਲੀ ਦੇ ‘ਰੋਪਵੇਅ’ ਤੋਂ ਟੁੱਟ ਕੇ ਡਿੱਗਣ ਕਾਰਨ ਉਸ ਵਿਚ ਸਵਾਰ ਭਾਜਪਾ ਆਗੂਆਂ ਸਮੇਤ 6 ਲੋਕ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਰਾਮਸੇਵਕ ਪੈਂਕਰਾ, ਭਾਜਪਾ ਸੂਬਾ ਜਨਰਲ ਸਕੱਤਰ ਭਰਤ ਵਰਮਾ, ਮਾਂ ਬਮਲੇਸ਼ਵਰੀ ਮੰਦਰ ਟਰੱਸਟ ਦੇ ਪ੍ਰਧਾਨ ਮਨੋਜ ਅਗਰਵਾਲ, ਭਾਜਪਾ ਆਗੂ ਦਯਾ ਸਿੰਘ ਅਤੇ 2 ਹੋਰ ਜ਼ਖਮੀ ਹੋ ਗਏ।

ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ’ਚੋਂ ਭਰਤ ਵਰਮਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਟਰਾਲੀ ’ਚੋਂ ਬਾਹਰ ਕੱਢਿਆ ਅਤੇ ਡੋਂਗਰਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ।


author

Rakesh

Content Editor

Related News