ਵੋਟਾਂ ਖਰੀਦਣ ਲਈ 10 ਦਿਨਾਂ ਤੋਂ ਬੀਜੇਪੀ ਨੇਤਾ ਨੇ ਸ਼ਰਾਬਾਂ ਪਿਆਈਆਂ, ਕੁੜੀਆਂ ਦੇ ਲਗਵਾਏ ਠੁਮਕੇ

Saturday, Jul 08, 2017 - 03:19 PM (IST)

ਗ੍ਰੇਟਰ ਨੋਇਡਾ — ਗ੍ਰੇਟਰ ਨੋਇਡਾ ਦੇ ਚਾਈ-4 ਸਥਿਤ ਇਕ ਮਕਾਨ ਵਿਚ ਵੀਰਵਾਰ ਦੁਪਹਿਰ ਨੂੰ ਮੁਜਰਾ ਹੁੰਦਾ ਫੜਿਆ ਗਿਆ। ਪੁਲਸ ਨੇ ਮੌਕੇ ਤੋਂ 2 ਔਰਤਾਂ ਸਮੇਤ 15 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਦੋਂਕਿ 10 ਤੋਂ ਵੱਧ ਲੋਕ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਪੁਲਸ ਅਨੁਸਾਰ ਫੜੇ ਗਏ ਦੋਸ਼ੀ ਬੀਜੇਪੀ ਅਤੇ ਸਮਾਜਵਾਦੀ ਪਾਰਟੀ ਨਾਲ ਜੁੜੇ ਹੋਏ ਹਨ। ਸਾਰਿਆਂ ਲਈ ਮੁਜਰੇ ਦਾ ਇੰਤਜ਼ਾਮ ਇਕ ਸਥਾਨਕ ਬੀਜੇਪੀ ਨੇਤਾ ਨੇ ਕਰਵਾਇਆ ਸੀ। ਫੜੇ ਗਏ ਦੋਸ਼ੀ ਯੂ.ਪੀ. ਦੇ ਚੰਦੌਲੀ ਜ਼ਿਲੇ ਵਿਚ ਰਹਿਣ ਵਾਲੇ ਬੀਡੀਸੀ ਮੈਂਬਰ ਹਨ। 16 ਜੁਲਾਈ ਨੂੰ ਹੋਣ ਵਾਲੇ ਬਲਾਕ ਦੀਆਂ ਚੋਣਾਂ 'ਚ ਵੋਟ ਦੇਣ ਤੋਂ ਪਹਿਲਾਂ ਇਨ੍ਹਾਂ ਨੂੰ 10 ਦਿਨਾਂ ਤੋਂ ਅਯਾਸ਼ੀ ਕਰਵਾਈ ਜਾ ਰਹੀ ਸੀ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਪੁਲਸ ਨੂੰ ਸੂਚਨਾ ਮਿਲੀ ਰਿਹਾਇਸ਼ੀ ਸੈਕਟਰ ਚਾਈ-4 ਸਥਿਤ 136 ਮਕਾਨ 'ਚ ਮੁਜਰਾ ਹੋ ਰਿਹਾ ਹੈ। ਬਾਹਰ ਗਾਣਿਆਂ ਦੀਆਂ ਅਵਾਜ਼ਾ ਆ ਰਹੀਆਂ ਸਨ। 10 ਦਿਨ੍ਹਾਂ ਤੋਂ ਆਸ-ਪਾਸ ਦੇ ਲੋਕ ਪਰੇਸ਼ਾਨ ਸਨ। ਸੂਚਨਾ ਮਿਲਣ ਤੇ ਪੁਲਸ ਮੌਕੇ ਤੇ ਪਹੁੰਚੀ ਤਾਂ ਮਕਾਨ ਵਿਚ ਦੋ ਕੁੜੀਆਂ ਤੇਜ਼ ਮਿਊਜ਼ਿਕ ਤੇ ਡਾਂਸ ਕਰ ਰਹੀਆਂ ਸਨ ਅਤੇ 20 ਤੋਂ ਵੱਧ ਆਦਮੀ ਉਥੇ ਮੌਜੂਦ ਸਨ। ਸਾਰੇ ਆਦਮੀ ਸ਼ਰਾਬ ਅਤੇ ਬੀਅਰ ਦੇ ਨਸ਼ੇ ਵਿਚ ਸਨ। ਇਨ੍ਹਾਂ ਵਿਚੋਂ ਕੁਝ ਆਦਮੀ ਮੁਜਰਾ ਕਰ ਰਹੀਆਂ ਕੁੜੀਆਂ ਦੇ ਨਾਲ ਹੀ ਡਾਂਸ ਕਰ ਰਹੇ ਸਨ। ਪੁਲਸ ਵਲੋਂ ਫੜੇ ਗਏ ਦੋਸ਼ੀਆਂ ਦੀ ਪਛਾਣ ਯੂ.ਪੀ. ਦੇ ਚੰਦੌਲੀ ਜ਼ਿਲੇ ਦੇ ਰਹਿਣ ਵਾਲੇ ਰਾਜੂ, ਹਿੰਮਤ, ਰਮੇਸ਼ ਉਪਾਧਿਆਏ, ਗਿਰੀਸ਼ ਨੰਦਨ, ਰਾਮਧਰ, ਬ੍ਰਿਜੇਸ਼ ਪਾਂਡੇ, ਰਮੇਸ਼ ਭਿਖਾਰੀ ਦਾਸ ਗਿਰੀ, ਗੁਲਾਬ ਸਿੰਘ, ਹਿਮਾਂÎਸ਼ੂ, ਮਹਿੰਦਰ ਅਤੇ ਸਤੀਸ਼ ਚੰਦਰ ਦੇ ਰੂਪ ਵਿਚ ਹੋਈ ਹੈ।
ਪੁਲਸ ਨੇ ਦੱਸਿਆ ਕਿ ਇਹ 13 ਲੋਕ ਚੰਦੌਲੀ 'ਚ ਬੀਡੀਸੀ ਮੈਂਬਰ ਹਨ। ਸਾਹਬਗੰਜ ਬਲਾਕ ਦੀ ਬਲਾਕ ਮੁੱਖੀ ਸਰੋਜ ਦੇਵੀ ਨੇ ਅਵਿਸ਼ਵਾਸ ਪ੍ਰਸਤਾਵ ਦੇ ਕਾਰਨ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ 16 ਜੁਲਾਈ ਨੂੰ ਬਲਾਕ ਮੁੱਖੀ ਦੇ ਲਈ ਚੋਣਾਂ ਹੋਣੀਆਂ ਹਨ। ਇਸ ਅਹੁਦੇ ਲਈ ਉਮੀਦਵਾਰ ਸਮਾਜਵਾਦੀ ਪਾਰਟੀ ਅਤੇ ਬੀਜੇਪੀ ਤੋਂ ਹਨ। ਵੋਟਰ ਦੇ ਰੂਪ 'ਚ 75 ਬੀਡੀਸੀ ਮੈਂਬਰ ਹਨ। ਸੋ ਬੀਡੀਸੀ ਵੋਟਰਾਂ ਨੂੰ ਬੀਜੇਪੀ ਦੇ ਉਮੀਦਵਾਰ ਨੇ ਨੋਇਡਾ ਦੇ ਮਕਾਨ ਵਿਚ ਰਖਵਾਇਆ ਅਤੇ ਉਨ੍ਹਾਂ ਦੀ ਹਰ ਸੁੱਖ ਸੁਵੀਧਾ ਦਾ ਧਿਆਨ ਵੀ ਰੱਖਿਆ ਜਾ ਰਿਹਾ ਸੀ। ਆਸ ਪਾਸ ਦੇ ਲੋਕ ਪਿਛਲੇ 10 ਦਿਨਾਂ ਤੋਂ ਇਨ੍ਹਾਂ ਦੀਆਂ ਅਯਾਸ਼ੀਆਂ ਤੋਂ ਪਰੇਸ਼ਾਨ ਸਨ। ਸ਼ਰਾਬ ਪੀ ਕੇ ਉੱਚੀ-ਉੱਚੀ ਗਾਣੇ ਲਗਾ ਕੇ ਕੁੜੀਆਂ ਨਚਾ ਰਹੇ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਮਕਾਨ ਕਿਸ ਦਾ ਹੈ ਅਤੇ ਕਿਸ ਨੇ ਇਹ ਸਾਰਾ ਕੁਝ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਖਿਲਾਫ ਧਾਰਾ-294 ਦੇ ਤਹਿਤ ਜਨਤਕ ਜਗ੍ਹਾ ਉਤੇ ਅਸ਼ਲੀਲ ਗਾਣੇ ਅਤੇ ਅਸ਼ਲੀਲ ਕੰਮ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ।
ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੇ ਬਲਾਕ ਚੋਣਾਂ ਦੇ ਵੋਟਰ ਹਨ ਅਤੇ ਇਨ੍ਹਾਂ ਨੂੰ ਖਰੀਦਣ ਲਈ ਇਥੇ ਲਿਆਉਂਦਾ ਗਿਆ ਹੈ।


Related News