ਭਾਜਪਾ ਨੇ ਮੇਘਾਲਿਆ ਚੋਣਾਂ ਲਈ ਜਾਰੀ ਕੀਤੀ 45 ਉਮੀਦਵਾਰਾਂ ਦੀ ਪਹਿਲੀ ਸੂਚੀ
Friday, Feb 02, 2018 - 05:21 PM (IST)

ਸ਼ਿਲਾਂਗ— ਭਾਜਪਾ ਨੇ 27 ਫਰਵਰੀ ਨੂੰ ਹੋਣ ਜਾ ਰਹੀਆਂ ਮੇਘਾਲਿਆ ਵਿਧਾਨ ਸਭਾ ਚੋਣਾਂ ਲਈ 45 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਸ਼ੁੱਕਰਵਾਰ ਨੂੰ ਜਾਰੀ ਕੀਤੀ। ਪਾਰਟੀ ਨੇ ਪਹਿਲਾਂ ਕਿਹਾ ਸੀ ਕਿ ਉਹ ਇਸ ਪੂਰਬੀ-ਉੱਤਰੀ ਰਾਜ ਦੀਆਂ ਸਾਰੀਆਂ 60 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜੇਗੀ। ਇਸ ਸੂਚੀ 'ਚ ਸਾਬਕਾ ਮੰਤਰੀ ਏ.ਐੱਲ. ਹੇਕ, ਸਾਬਕਾ ਰਾਕਾਂਪਾ ਪ੍ਰਦੇਸ਼ ਪ੍ਰਧਾਨ ਸੰਬੂਰ ਸ਼ੁਲਈ ਅਤੇ 8 ਹੋਰ ਸਾਬਕਾ ਵਿਧਾਇਕ ਹਨ। ਪ੍ਰਦੇਸ਼ ਭਾਜਪਾ ਪ੍ਰਧਾਨ ਸ਼ਿਬੂਨ ਲਿੰਗਦੋਹ ਨੇ ਕਿਹਾ,''ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ 27 ਫਰਵਰੀ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।''
ਉਨ੍ਹਾਂ ਨੇ ਕਿਹਾ ਕਿ 45 ਉਮੀਦਵਾਰਾਂ ਦੀ ਇਸ ਸੂਚੀ 'ਚ ਉਨ੍ਹਾਂ ਦੇ ਨਾਂ ਵੀ ਸ਼ਾਮਲ ਹਨ, ਜੋ 2 ਜਨਵਰੀ ਨੂੰ ਇੱਥੇ ਇਸ ਭਗਵਾ ਪਾਰਟੀ ਨਾਲ ਜੁੜੇ ਸਨ, ਉਹ ਹਨ ਏ.ਐੱਲ. ਹੇਕ, ਸੰਬੂਰ ਸ਼ੁਲਈ, ਰੋਬਿਨਸ ਸਿੰਗਕੋਨ ਅਤੇ ਜਸਟਿਨ ਡਖਾਰ। ਇਸ ਸੂਚੀ 'ਚ 2 ਮਹਿਲਾ ਉਮੀਦਵਾਰ- ਪ੍ਰਦੇਸ਼ ਮਹਿਲਾ ਮੋਰਚਾ ਪ੍ਰਧਾਨ ਪੇਲਸੀ ਸਨੇਟਾਂਗਾ ਅਤੇ ਮਾਰੀਆਨ ਮਾਰਿੰਗ ਹਨ। ਕੁਝ ਹੋਰ ਵਿਧਾਇਕ, ਜੋ 2013 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ, ਵੀ ਇਸ ਸੂਚੀ 'ਚ ਹਨ। ਉਹ ਹਨ ਆਏ ਐੱਲ. ਤਾਰਿਆਂਗ, ਜੇ.ਏ. ਲਿੰਗਦੋਹ, ਫਲੋਰ ਖੋਂਗਜੀ, ਜਾਨ ਮੈਨਰ ਮਰਾਕ, ਕੇ.ਸੀ. ਬੋਰੋ ਅਤੇ ਬਿੱਲੀਕਿਨ ਸੰਗਮਾ। ਲਿੰਗਦੋਹ ਅਨੁਸਾਰ 15 ਉਮੀਦਵਾਰਾਂ ਦੀ ਦੂਜੀ ਸੂਚੀ ਜਲਦ ਹੀ ਜਾਰੀ ਹੋਣ ਦੀ ਸੰਭਾਵਨਾ ਹੈ।