ਭਾਜਪਾ ਕਿਸਾਨ ਮੋਰਚਾ ਨੇ ਮੰਡੀਆਂ ''ਚ ਕਿਸਾਨਾਂ ਨੂੰ ਵੰਡੇ ਮਾਸਕ ਅਤੇ ਸੈਨੇਟਾਈਜ਼ਰ

04/26/2021 6:08:14 PM

ਹਿਸਾਰ- ਹਰਿਆਣਾ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਦੀ ਟੀਮ ਨੇ ਹਿਸਾਰ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ ਪਹੁੰਚ ਕੇ ਕਿਸਾਨਾਂ ਨੂੰ ਅੱਜ ਯਾਨੀ ਸੋਮਵਾਰ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ। ਮੋਰਚਾ ਦੀ ਟੀਮ ਨੇ ਕਿਸਾਨਾਂ ਨੂੰ ਸਮਾਜਿਕ ਦੂਰੀ, ਮਾਸਕ ਅਤੇ ਸੈਨੇਟਾਈਜ਼ਰ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਸਿਰਫ਼ ਭਾਰਤ ਹੀ ਨਹੀਂ ਪੂਰੇ ਵਿਸ਼ਵ ਭਰ 'ਚ ਕੋਰੋਨਾ ਲਾਗ਼ ਦਾ ਪ੍ਰਕੋਪ ਹੈ। ਅਜਿਹੇ 'ਚ ਸਿਰਫ਼ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰ ਕੇ ਹੀ ਇਸ ਲਾਗ਼ ਤੋਂ ਖ਼ੁਦ ਦਾ ਅਤੇ ਪਰਿਵਾਰ ਦਾ ਬਚਾਅ ਕਰ ਸਕਦੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਅੰਤਿਮ ਸੰਸਕਾਰ ਲਈ ਵਧੀ ਲੱਕੜਾਂ ਦੀ ਕੀਮਤ, ਲੋੜਵੰਦਾਂ ਲਈ ਅਯੁੱਧਿਆ 'ਚ ਬਣਿਆ 'ਲੱਕੜੀ ਬੈਂਕ'

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਭੂਪੇਂਦਰ ਦੇ ਨਿਰਦੇਸ਼ਾਂ 'ਤੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਖਿਆਲੀਆ ਦੀ ਟੀਮ ਨੇ ਵੱਖ-ਵੱਖ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਨੂੰ ਕੋਰੋਨਾ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਟੀਮ 'ਚ ਸ਼ਾਮਲ ਅਹੁਦਾ ਅਧਿਕਾਰੀਆਂ ਨੇ ਕਿਸਾਨਾਂ ਲਈ ਪੀਣ ਦੇ ਪਾਣੀ ਅਤੇ ਹੱਥ ਧੋਣ ਲਈ ਸਾਬਣ ਦਾ ਵੀ ਪ੍ਰਬੰਧ ਕੀਤਾ। ਮੋਰਚਾ ਅਹੁਦਾ ਅਧਿਕਾਰੀਆਂ ਨੇ ਕਿਹਾ ਕਿ ਭਾਜਪਾ ਦਾ ਮਕਸਦ ਰਾਜਨੀਤੀ ਕਰਨਾ ਹੀ ਨਹੀਂ ਸਗੋਂ ਸਮਾਜਿਕ ਕੰਮਾਂ 'ਚ ਅੱਗੇ ਰਹਿਣ ਕੇ ਮਦਦ ਕਰਨਾ ਵੀ ਹੈ। ਅਜਿਹੇ 'ਚ ਭਾਜਪਾ ਕਿਸਾਨ ਮੋਰਚਾ ਨੇ ਮੰਡੀਆ 'ਚ ਕਿਸਾਨਾਂ ਵਿਚ ਜਾ ਕੇ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਮੁਹਿੰਮ ਚਲਾਈ। 

ਇਹ ਵੀ ਪੜ੍ਹੋ : ਕਸ਼ਮੀਰੀਆਂ ਦੀ ਨੇਕੀ ਦੀ ਦਾਸਤਾਨ; ਸ਼੍ਰੀਨਗਰ ਦੇ ਇਸ ਪਿੰਡ ’ਚ ਵਿਆਹਾਂ ’ਚ ਦਾਜ-ਫਜ਼ੂਲਖਰਚੀ ’ਤੇ ਰੋਕ

ਇਸ ਤੋਂ ਇਲਾਵਾ ਭਾਜਪਾ ਨੇ ਕੋਰੋਨਾ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਸਿਹਤ ਸਹੂਲਤਾਂ ਦੀ ਜਾਣਕਾਰੀ ਦੇਣ ਹੇਤੂ 74048-62684 ਅਤੇ ਲੋੜਵੰਦਾਂ ਦੀ ਮਦਦ ਕਰਨ ਲਈ 93066-62684 ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤੇ ਹਨ। ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਰਾਜੇਂਦਰ ਸਪਰਾ ਨੇ ਦੱਸਿਆ ਕਿ ਮੋਰਚਾ ਦੀ ਟੀਮ ਕਈ ਦਿਨਾਂ ਤੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ ਜਾ ਕੇ ਕਿਸਾਨਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡ ਰਹੀ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਅ ਬਾਰੇ ਜਾਣਕਾਰੀ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਹਸਨਗੜ੍ਹ ਅਨਾਜ ਮੰਡੀ 'ਚ ਕਿਸਾਨ ਮੋਰਚਾ ਵਲੋਂ ਸੁਭਾਸ਼, ਰਾਜਕੁਮਾਰ ਭਾਦੂ ਅਤੇ ਸੁਨੀਲ ਥਾਪਰ, ਉਕਲਾਨਾ ਅਨਾਜ ਮੰਡੀ 'ਚ ਜਯੰਤ ਭਾਟੀਆ ਅਤੇ ਮਹਾਬੀਰ ਸਿੰਘ ਅਤੇ ਦੌਲਤਪੁਰ ਅਨਾਜ ਮੰਡੀ 'ਚ ਤ੍ਰਿਲੋਕ ਸਿਹਾਗ ਅਤੇ ਵਿਕਾਸ ਸ਼ਯੋਰਾਨ ਦੀ ਅਗਵਾਈ 'ਚ ਕਿਸਾਨ ਮੋਰਚਾ ਦੀ ਟੀਮ ਨੇ ਕਿਸਾਨਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੇ।

ਇਹ ਵੀ ਪੜ੍ਹੋ : ਆਕਸੀਜਨ ਦੀ ਘਾਟ ਕਾਰਨ ਹਿਸਾਰ ਦੇ ਨਿੱਜੀ ਹਸਪਤਾਲ 'ਚ 5 ਕੋਰੋਨਾ ਰੋਗੀਆਂ ਦੀ ਮੌਤ


DIsha

Content Editor

Related News