ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਕੀਤਾ ਇਤਰਾਜ਼ਯੋਗ ਟਵੀਟ

02/04/2020 10:02:45 AM

ਨਵੀਂ ਦਿੱਲੀ— ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੇ ਹੀ ਰਾਜਨੇਤਾਵਾਂ ਦੇ ਬਿਆਨ ਹੋਰ ਤਿੱਖੇ ਹੁੰਦੇ ਜਾ ਰਹੇ ਹਨ। ਬੀਤੇ ਕੁਝ ਦਿਨਾਂ 'ਚ ਸਿਆਸੀ ਦਲਾਂ ਦੀਆਂ ਰੈਲੀਆਂ ਅਤੇ ਜਨ ਸਭਾਵਾਂ 'ਚ ਅਜਿਹੇ ਤਿੱਖੇ ਬਿਆਨਾਂ ਦਾ ਹੜ੍ਹ ਆ ਗਿਆ ਹੈ। ਇਕ ਵਾਰ ਫਿਰ ਤੋਂ ਦਿੱਲੀ ਦੇ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ ਇਤਰਾਜ਼ਯੋਗ ਟਵੀਟ ਕੀਤਾ ਹੈ। ਇਸ ਟਵੀਟ ਰਾਹੀਂ ਕਪਿਲ ਮਿਸ਼ਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਮੁਖੀ ਅਸਦੁਦੀਨ ਓਵੈਸੀ 'ਤੇ ਨਿਸ਼ਾਨਾ ਸਾਧਿਆ ਹੈ।

PunjabKesariਓਵੈਸੀ ਵੀ ਹਨੂੰਮਾਨ ਚਾਲੀਸਾ ਪੜ੍ਹੇਗਾ
ਮੰਗਲਵਾਰ ਸਵੇਰੇ ਕਪਿਲ ਮਿਸ਼ਰਾ ਨੇ ਟਵੀਟ ਕੀਤਾ ਕਿ ਕੇਜਰੀਵਾਲ ਹਨੂੰਮਾਨ ਚਾਲੀਸਾ ਪੜ੍ਹਨ ਲੱਗੇ ਹਨ, ਹਾਲੇ ਤਾਂ ਓਵੈਸੀ ਵੀ ਹਨੂੰਮਾਨ ਚਾਲੀਸਾ ਪੜ੍ਹੇਗਾ। ਇਹ ਸਾਡੀ ਏਕਤਾ ਦੀ ਤਾਕਤ ਹੈ। ਇਸੇ ਤਰ੍ਹਾਂ ਹੀ ਇਕ ਰਹਿਣਾ ਹੈ। ਇਕੱਠੇ ਰਹਿਣਾ ਹੈ। ਇਕ ਹੋ ਕੇ ਵੋਟ ਕਰਨਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਸਾਡੀ ਸਾਰਿਆਂ ਦੀ ਏਕਤਾ ਨਾਲ 20 ਫੀਸਦੀ ਵਾਲੀ ਵੋਟ ਬੈਂਕ ਦੀ ਗੰਦੀ ਰਾਜਨੀਤੀ ਦੀ ਕਬਰ ਖੋਦ ਕੇ ਰਹੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਕਪਿਲ ਮਿਸ਼ਰਾ ਨੇ ਟਵੀਟ ਕਰ ਕੇ ਕੇਜਰੀਵਾਲ 'ਤੇ ਹਮਲਾ ਬੋਲਿਆ ਸੀ। ਸੋਮਵਾਰ ਨੂੰ ਕਪਿਲ ਮਿਸ਼ਰਾ ਨੇ ਇਕ ਵਾਰ ਫਿਰ ਤੋਂ ਪਾਕਿਸਤਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੂੰ ਆਪਣਾ ਨਾਂ ਬਦਲ ਕੇ ਮੁਸਲਿਮ ਲੀਗ ਰੱਖ ਲੈਣਾ ਚਾਹੀਦਾ, ਕਿਉਂਕਿ ਉਮਰ ਖਾਲਿਦ, ਅਫਜ਼ਲ ਗੁਰੂ, ਬੁਰਹਾਨ ਵਾਨੀ ਅੱਤਵਾਦੀਆਂ ਨੂੰ ਆਪਣਾ ਬਾਪ ਮੰਨਣ ਵਾਲਿਆਂ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਤੋਂ ਡਰ ਲੱਗ ਰਿਹਾ ਹੈ।


DIsha

Content Editor

Related News