ਭਾਜਪਾ ਨੂੰ ਜੀਂਦ ''ਚ ਝਟਕਾ, ਸਾਬਕਾ ਮੰਤਰੀ ਦੇ ਪੁੱਤਰ ਜੇ.ਜੇ.ਪੀ ''ਚ ਸ਼ਾਮਲ

Sunday, Jan 20, 2019 - 05:45 PM (IST)

ਭਾਜਪਾ ਨੂੰ ਜੀਂਦ ''ਚ ਝਟਕਾ, ਸਾਬਕਾ ਮੰਤਰੀ ਦੇ ਪੁੱਤਰ ਜੇ.ਜੇ.ਪੀ ''ਚ ਸ਼ਾਮਲ

ਜੀਂਦ— ਹਰਿਆਣਾ ਦੇ ਜੀਂਦ ਵਿਧਾਨ ਸਭਾ ਸੀਟ ਦੀਆਂ ਉੱਪ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਝਟਕਾ ਲੱਗਾ ਹੈ। ਭਾਜਪਾ ਦੇ ਸਾਬਕਾ ਮੰਤਰੀ ਸਵ. ਪਰਮਾਨੰਦ ਪ੍ਰਜਾਪਤ ਦੇ ਬੇਟੇ ਧਰਮਪਾਲ ਐਤਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) 'ਚ ਸ਼ਾਮਲ ਹੋ ਗਏ। ਜੀਂਦ ਹਲਕੇ ਦੇ ਪਿੰਡ ਅਹੀਰਕਾ ਵਾਸੀ ਧਰਮਪਾਲ ਨੇ ਅਰਬਨ ਸਟੇਟ ਸਥਿਤ ਪਾਰਟੀ ਹੈੱਡ ਕੁਆਰਟਰ 'ਚ ਹਿਸਾਰ ਤੋਂ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਦੀ ਹਾਜ਼ਰੀ 'ਚ ਜੇ.ਜੇ.ਪੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਧਰਮਪਾਲ ਹਿਸਾਰ ਦੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ 'ਚ ਇਕ ਕਾਰਜਕਾਰੀ ਇੰਜੀਨੀਅਰ ਦੇ ਤੌਰ 'ਤੇ ਕੰਮ ਕਰ ਰਿਹਾ ਸੀ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਅਹੁਦੇ ਤੋਂ ਅਸਤੀਫਾ ਦੇ ਸ਼ਨੀਵਾਰ ਨੂੰ ਸੇਵਾ ਮੁਕਤ ਹੋ ਗਿਆ।

ਧਰਮਪਾਲ ਦਾ ਪਰਿਵਾਰ ਭਾਜਪਾ ਨਾਲ ਮੰਨਿਆ ਜਾਂਦਾ ਸੀ। ਸਾਬਕਾ ਕੈਬਨਿਟ ਮੰਤਰੀ ਪਰਮਾਨੰਦ ਪ੍ਰਜਾਪਤ ਨੇ 1987 ਦੀਆਂ ਚੋਣਾਂ 'ਚ ਜੀਂਦ ਵਿਧਾਨ ਸਭਾ ਖੇਤਰ ਤੋਂ ਮਾਂਗੇਰਾਮ ਗੁਪਤਾ ਨੂੰ ਹਰਾਇਆ ਸੀ ਅਤੇ ਸਵ. ਦੇਵੀਲਾਲ ਸਰਕਾਰ 'ਚ ਸਿੱਖਿਆ, ਫੂਡ ਸਪਲਾਈ, ਜੰਗਲਾਤ ਅਤੇ ਜੰਗਲਾਤ ਜੀਵ ਰੱਖਿਆ ਸਮੇਤ ਕਈ ਮੰਤਰਾਲੇ ਸੰਭਾਲੇ। ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ ਸਾਬਕਾ ਮੰਤਰੀ ਕਿਰਪਾ ਰਾਮ ਪੂਨੀਆ ਅਤੇ ਪਿਛੜਾ ਵਰਗ ਦੇ ਸੰਬੰਧ ਰੱਖਣ ਵਾਲੇ ਪਰਮਾਨੰਦ ਪ੍ਰਜਾਪਤ ਸਵ. ਦੇਵੀਲਾਲ ਜੀ ਦੇ ਰਾਈਟ-ਲੈਫਟ ਹੈਂਡ (ਖੱਬਾ-ਸੱਜਾ ਹੱਥ) ਮੰਨੇ ਜਾਂਦੇ ਸਨ। ਉਹ ਪਹਿਲਾਂ ਪ੍ਰਦੇਸ਼ ਦੇ ਬੈਕਵਡਰ (ਪਿਛੜੇ) ਨੇਤਾ ਸੀ, ਜਿਨ੍ਹਾਂ ਨੂੰ ਪ੍ਰਦੇਸ਼ ਸਰਕਾਰ 'ਚ ਕੈਬਨਿਟ ਮੰਤਰੀ ਦਾ ਅਹੁਦਾ ਦੇਵੀਲਾਲ ਨੇ ਦਿੱਤਾ ਸੀ। ਸਾਬਕਾ ਮੰਤਰੀ ਕਿਰਪਾ ਰਾਮ ਪੂਨੀਆ ਪਹਿਲਾਂ ਹੀ ਜੇ.ਜੇ.ਪੀ 'ਚ ਸ਼ਾਮਲ ਹੋ ਚੁਕੇ ਹਨ। ਧਰਮਪਾਲ ਨਾਲ ਕੁਝ ਸਾਬਕਾ ਸਰਪੰਚਾਂ ਸਮੇਤ ਕਈਆਂ ਨੇ ਭਾਜਪਾ ਅਤੇ ਕਾਂਗਰਸ ਛੱਡ ਜੇ.ਜੇ.ਪੀ ਦਾ ਹੱਥ ਫੜਿਆ।


author

DIsha

Content Editor

Related News