ਭਾਜਪਾ ਲਈ ਪ੍ਰਯੋਗਸ਼ਾਲਾ ਜੰਮੂ-ਕਸ਼ਮੀਰ : ਮਹਿਬੂਬਾ ਮੁਫ਼ਤੀ

Saturday, Jun 24, 2023 - 06:28 PM (IST)

ਭਾਜਪਾ ਲਈ ਪ੍ਰਯੋਗਸ਼ਾਲਾ ਜੰਮੂ-ਕਸ਼ਮੀਰ : ਮਹਿਬੂਬਾ ਮੁਫ਼ਤੀ

ਪਟਨਾ (ਭਾਸ਼ਾ)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ ਕਿਹਾ ਕਿ ਉਨ੍ਹਾਂ ਦਾ ਸੂਬਾ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਇਕ ਪ੍ਰਯੋਗਸ਼ਾਲਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈ ਕੇ ਇਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਸੀ। ਇੱਥੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਇਕ ਦਿਨ ਬਾਅਦ ਸ਼ਨੀਵਾਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਭਾਜਪਾ ਕੇਂਦਰ ਦੀ ਸੱਤਾ ਵਿਚ ਵਾਪਸ ਆਉਂਦੀ ਹੈ ਤਾਂ ਪੂਰੇ ਦੇਸ਼ ’ਚ ਕਸ਼ਮੀਰ ਵਰਗੀ ਸਥਿਤੀ ਬਣ ਸਕਦੀ ਹੈ ।

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਸਲ ’ਚ ਭਾਰਤ ਦੀ ਧਾਰਨਾ ’ਤੇ ਹਮਲਾ ਹੋਇਆ ਹੈ। ਇਹ ਉਦੋਂ ਬਹੁਤ ਸਪੱਸ਼ਟ ਹੋ ਗਿਆ ਜਦੋਂ ਭਾਜਪਾ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਰੱਦ ਕਰ ਦਿੱਤਾ ਅਤੇ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ ਕਈ ਨੇਤਾਵਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਨੇ ਕਿਹਾ ਕਿ ਜੋ ਅੱਜ ਅਸੀਂ ਕੇਂਦਰੀ ਆਰਡੀਨੈਂਸ ਰਾਹੀਂ ਦਿੱਲੀ ਵਿਚ ਹੁੰਦਾ ਦੇਖਿਆ ਹੈ, ਉਹ ਸਾਡੇ ਰਾਜ ਵਿਚ ਬਹੁਤ ਪਹਿਲਾਂ ਸ਼ੁਰੂ ਹੋਇਆ ਸੀ। ਬਦਕਿਸਮਤੀ ਨਾਲ ਸਿਰਫ਼ ਕੁਝ ਲੋਕ ਹੀ ਇਸ ਨੂੰ ਸਮਝ ਸਕੇ। ਜੇ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਸੱਤਾ ’ਚ ਬਣੀ ਰਹੀ ਤਾਂ ਇਹ ਸੰਵਿਧਾਨ ਨੂੰ ਕੁਚਲ ਦੇਵੇਗੀ ਅਤੇ ਪੂਰੇ ਦੇਸ਼ ਨੂੰ ਕਸ਼ਮੀਰ ਵਰਗਾ ਬਣਾ ਦੇਵੇਗੀ।


author

DIsha

Content Editor

Related News