‘ਭਾਰਤ ਜੋੜੋ ਨਿਆਂ ਯਾਤਰਾ’ ’ਤੇ ਹਮਲੇ ਲਈ ਭਾਜਪਾ ਜ਼ਿੰਮੇਵਾਰ : ਕਾਂਗਰਸ
Saturday, Jan 20, 2024 - 06:57 PM (IST)
ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਆਸਾਮ ਵਿਚ 'ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸਬੰਧਤ ਲੋਕਾਂ ਵਲੋਂ ‘ਭਾਰਤ ਜੋੜੋ ਨਿਆਂ ਯਾਤਰਾ’ ’ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਸੂਬੇ ਵਿਚ ਸੱਤਾਧਾਰੀ ਪਾਰਟੀ ’ਤੇ ਦੇਸ਼ ਵਾਸੀਆਂ ਨੂੰ ਸੰਵਿਧਾਨ ਵਲੋਂ ਦਿੱਤੇ ਹਰ ਅਧਿਕਾਰ ਤੇ ਨਿਆਂ ਦੀ ਗਾਰੰਟੀ ਨੂੰ ‘ਕੁਚਲਣ ਅਤੇ ਢਾਹੁਣ’ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪਾਰਟੀ ਆਪਣੇ ਵਰਕਰਾਂ ਅਤੇ ਨੇਤਾਵਾਂ ਨੂੰ ਡਰਾਉਣ ਦੀਆਂ ਅਜਿਹੀਆਂ ਚਾਲਾਂ ਤੋਂ ਘਬਰਾਏਗੀ ਨਹੀਂ। ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਕਥਿਤ ਹਮਲੇ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਤੋਂ ਵੱਧ ਸਬੂਤ ਕੀ ਚਾਹੀਦਾ ਹੈ ਕਿ ‘ਸਭ ਤੋਂ ਭ੍ਰਿਸ਼ਟ’ ਮੁੱਖ ਮੰਤਰੀ ਹੇਮੰਤ ‘ਭਾਰਤ ਜੋੜੋ ਨਿਆਂ ਯਾਤਰਾ’ ਤੋਂ ਕਿੰਨਾ ਡਰੋ ਹੋਏ ਹਨ? ਵੇਖੋ , ਉਨ੍ਹਾਂ ਦੀ ਪਾਰਟੀ ਵਾਲੇ ਕਾਂਗਰਸ ਦੇ ਪੋਸਟਰ ਪਾੜ ਰਹੇ ਹਨ ਤੇ ਮੋਟਰ-ਗੱਡੀਆਂ ਦੀ ਭੰਨ-ਤੋੜ ਕਰ ਰਹੇ ਹਨ। ਹੇਮੰਤ ਯਾਤਰਾ ਦੇ ਵਿਆਪਕ ਪ੍ਰਭਾਵ ਕਾਰਨ ਇੰਨਾ ਦੁਖੀ ਹਨ ਕਿ ਉਹ ਕਿਸੇ ਵੀ ਪੱਧਰ ਤੱਕ ਜਾ ਸਕਦੇ ਹਨ।