ਭਾਜਪਾ ਨੇ ਰਾਹੁਲ ਦੀ ''ਪਨੌਤੀ'' ਟਿੱਪਣੀ ''ਤੇ ਕੀਤਾ ਪਲਟਵਾਰ, ਦੱਸਿਆ ''ਮੰਦਬੁੱਧੀ''
Wednesday, Nov 22, 2023 - 02:06 PM (IST)

ਭੋਪਾਲ (ਭਾਸ਼ਾ)- ਰਾਹੁਲ ਗਾਂਧੀ ਦੀ 'ਪੀ.ਐੱਮ. ਦਾ ਮਤਲਬ ਪਨੌਤੀ ਮੋਦੀ' ਵਾਲੀ ਟਿੱਪਣੀ 'ਤੇ ਮੱਧ ਪ੍ਰਦੇਸ਼ 'ਚ ਜ਼ੁਬਾਨੀ ਜੰਗ ਛਿੜ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਆਗੂ 'ਤੇ ਪਲਟਵਾਰ ਕਰਦੇ ਹੋਏ ਉਨ੍ਹਾਂ ਨੂੰ 'ਮੰਦਬੁੱਧੀ' ਕਰਾਰ ਦਿੱਤਾ ਹੈ। ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਹਾਲਾਂਕਿ ਇਸ ਸ਼ਬਦ ਦੇ ਇਸਤੇਮਾਲ 'ਤੇ ਰਾਹੁਲ ਦਾ ਬਚਾਅ ਕੀਤਾ। ਮੰਗਲਵਾਰ ਨੂੰ ਰਾਜਸਥਾਨ 'ਚ ਇਕ ਚੋਣ ਰੈਲੀ 'ਚ ਰਾਹੁਲ ਨੇ ਕਿਹਾ ਸੀ,''ਪੀ.ਐੱਮ. ਮਤਲਬ, ਪਨੌਤੀ ਮੋਦੀ।'' ਭਾਰਤ ਆਸਟ੍ਰੇਲੀਆ ਕ੍ਰਿਕਟ ਵਿਸ਼ਵ ਕੱਪ ਫਾਈਨਲ ਦੌਰਾਨ ਅਹਿਮਦਾਬਾਦ ਸਟੇਡੀਅਮ 'ਚ ਪੀ.ਐੱਮ. ਦੀ ਮੌਜੂਦਗੀ 'ਚ ਘਰੇਲੂ ਟੀਮ ਮੈਚ ਹਾਰ ਗਈ ਸੀ।
ਬਿਆਨ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ, ਮੱਧ ਪ੍ਰਦੇਸ਼ ਭਾਜਪਾ ਮੁਖੀ ਵੀ.ਡੀ. ਸ਼ਰਮਾ ਨੇ ਕਿਹਾ,''ਰਾਹੁਲ ਗਾਂਧੀ ਨੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਜਿਹਾ ਬਿਆਨ ਦੇ ਕੇ ਆਪਣੀ 'ਮੰਦਬੁੱਧੀ' ਦਾ ਪ੍ਰਦਰਸ਼ਨ ਕੀਤਾ।'' ਉਨ੍ਹਾਂ ਕਿਹਾ ਕਿ ਗਾਂਧੀ ਨੇ 'ਪਨੌਤੀ' ਸ਼ਬਦ ਦਾ ਇਸਤੇਮਾਲ ਕਰ ਕੇ ਰਾਜ ਦੀ 130 ਕਰੋੜ ਜਨਤਾ ਦਾ ਅਪਮਾਨ ਕੀਤਾ ਹੈ। ਸ਼ਰਮਾ ਨੇ ਕਿਹਾ,''ਕਾਂਗਰਸ ਅੱਜ ਆਪਣੀ ਹੌਂਦ ਗੁਆ ਰਹੀ ਹੈ ਅਤੇ ਇਸ ਦਾ ਇਕ ਵੱਡਾ ਕਾਰਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਸ਼ਬਦਾਵਲੀ ਹੈ।'' ਦੂਜੇ ਪਾਸੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਉਨ੍ਹਾਂ ਦੀ ਟਿੱਪਣੀ 'ਤੇ ਰਾਹੁਲ ਦਾ ਬਚਾਅ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8