CM ਕੇਜਰੀਵਾਲ ਨੇ BJP 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਤੁਸੀਂ ਆਪਣਾ ਕੰਮ ਕਰੋ, ਸਾਰਿਆਂ ਦੇ ਕੰਮ 'ਚ ਦਖ਼ਲ ਨਾ ਦਿਓ

Saturday, Feb 04, 2023 - 01:10 PM (IST)

CM ਕੇਜਰੀਵਾਲ ਨੇ BJP 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਤੁਸੀਂ ਆਪਣਾ ਕੰਮ ਕਰੋ, ਸਾਰਿਆਂ ਦੇ ਕੰਮ 'ਚ ਦਖ਼ਲ ਨਾ ਦਿਓ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ 'ਚ ਸੱਤਾਧਾਰੀ ਭਾਜਪਾ ਦੀ ਸਰਕਾਰ 'ਤੇ ਸੂਬਿਆਂ, ਜੱਜਾਂ, ਕਿਸਾਨਾਂ ਅਤੇ ਕਾਰੋਬਾਰੀਆਂ ਸਮੇਤ ਸਾਰਿਆਂ ਨਾਲ ਲੜਨ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਜੱਜਾਂ ਦੀ ਨਿਯੁਕਤੀ ਨਾਲ ਸਬੰਧਤ ਕਾਲੇਜੀਅਮ ਪ੍ਰਣਾਲੀ ਦੇ ਸੁਪਰੀਮ ਕੋਰਟ ਅਤੇ ਕੇਂਦਰ ਵਿਚਾਲੇ ਟਕਰਾਅ ਦਾ ਮੁੱਖ ਬਿੰਦੂ ਬਣਨ ਸਬੰਧੀ ਇਕ ਸਮਾਚਾਰ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਦੂਜਿਆਂ ਦੇ ਕੰਮ 'ਚ ਦਖ਼ਲ ਨਾ ਦੇਣ ਦੀ ਸਲਾਹ ਦਿੱਤੀ। 

ਇਹ ਵੀ ਪੜ੍ਹੋ- ਬਜਟ 'ਤੇ ਬੋਲੇ CM ਕੇਜਰੀਵਾਲ- 'ਦਿੱਲੀ ਵਾਲਿਆਂ ਨਾਲ ਫਿਰ ਮਤਰੇਆ ਵਤੀਰਾ'

ਕੇਜਰੀਵਾਲ ਨੇ ਟਵੀਟ ਕੀਤਾ ਕਿ ਕੇਂਦਰ ਸਰਕਾਰ ਸਭ ਨਾਲ ਲੜਦੀ ਕਿਉਂ ਹੈ? ਜੱਜਾਂ ਨਾਲ, ਸੁਪਰੀਮ ਕੋਰਟ ਨਾਲ, ਸੂਬਾਈ ਸਰਕਾਰਾਂ ਨਾਲ, ਕਿਸਾਨਾਂ ਨਾਲ, ਕਾਰੋਬਾਰੀਆਂ ਨਾਲ? ਸਾਰਿਆਂ ਨਾਲ ਲੜਨ ਨਾਲ ਦੇਸ਼ ਦੀ ਤਰੱਕੀ ਨਹੀਂ ਹੋਵੇਗੀ। ਤੁਸੀਂ ਆਪਣਾ ਕੰਮ ਕਰੋ, ਦੂਜਿਆਂ ਨੂੰ ਉਨ੍ਹਾਂ ਦਾ ਕੰਮ ਕਰਨ ਦਿਓ। ਸਾਰਿਆਂ ਦੇ ਕੰਮ 'ਚ ਦਖ਼ਲ ਨਾ ਦਿਓ। 

PunjabKesari

ਦੱਸ ਦੇਈਏ ਕਿ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸ਼ਾਸਨ ਅਤੇ ਅਧਿਕਾਰ ਖੇਤਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੇਂਦਰ ਵਲੋਂ ਨਿਯੁਕਤ ਉਪ ਰਾਜਪਾਲ ਨਾਲ ਕਈ ਮੌਕਿਆਂ 'ਤੇ ਵਿਵਾਦਾਂ ਵਿਚ ਰਹੀ ਹੈ। ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 'ਆਪ' ਵਿਧਾਇਕਾਂ ਦੇ ਨਾਲ ਪਿਛਲੇ ਮਹੀਨੇ ਸਕੂਲ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਦੇ ਆਪਣੀ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ 'ਚ ਦੇਰੀ ਨੂੰ ਲੈ ਕੇ ਰਾਜ ਨਿਵਾਸ ਵੱਲ ਮਾਰਚ ਕੱਢਿਆ ਸੀ।

ਇਹ ਵੀ ਪੜ੍ਹੋ- ਝਾੜੀਆਂ 'ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖ਼ਦਸ਼ਾ


author

Tanu

Content Editor

Related News