BJP ਦੀ ਸਾਬਕਾ ਕੌਂਸਲਰ ਉਮੀਦਵਾਰ ਦੀ ਗੋਲ਼ੀ ਲੱਗਣ ਨਾਲ ਮੌਤ ! ਜਬਲਪੁਰ ''ਚ ਫੈਲੀ ਸਨਸਨੀ

Sunday, Jun 07, 2026 - 01:13 PM (IST)

BJP ਦੀ ਸਾਬਕਾ ਕੌਂਸਲਰ ਉਮੀਦਵਾਰ ਦੀ ਗੋਲ਼ੀ ਲੱਗਣ ਨਾਲ ਮੌਤ ! ਜਬਲਪੁਰ ''ਚ ਫੈਲੀ ਸਨਸਨੀ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਜਬਲਪੁਰ ਜ਼ਿਲ੍ਹੇ 'ਚ ਸ਼ਨੀਵਾਰ ਰਾਤ ਨੂੰ ਇਕ ਵਿਵਾਦ ਕਾਰਨ ਭਾਜਪਾ ਦੀ ਸਥਾਨਕ ਆਗੂ ਸੰਗੀਤਾ ਰਜਕ ਦੀ ਆਪਣੇ ਹੀ ਲਾਈਸੈਂਸੀ ਬੰਦੂਕ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰਾਂਝੀ ਥਾਣਾ ਇਲਾਕੇ ਦੇ ਪੁਰਾਣੇ ਸ਼ੋਭਾਪੁਰ 'ਚ ਸ਼ਨੀਵਾਰ ਰਾਤੀਂ ਕਰੀਬ 1 ਵਜੇ ਵਾਪਰੀ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰਾਂਝੀ ਥਾਣਾ ਇੰਚਾਰਜ ਉਮੇਸ਼ ਗੋਲਹਾਨੀ ਨੇ ਦੱਸਿਆ ਕਿ ਭਾਜਪਾ ਦੀ ਸਾਬਕਾ ਕੌਂਸਲਰ ਉਮੀਦਵਾਰ ਸੰਗੀਤਾ ਰਜਕ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਸੀ, ਜਿਸ ਦੇ ਮਾਮਲੇ 'ਚ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਸ਼ਨੀਵਾਰ ਰਾਤੀਂ ਕਰੀਬ 1 ਵਜੇ ਉਨ੍ਹਾਂ ਦੇ ਘਰ ਦੇ ਬਾਹਰ ਦੋ ਧਿਰਾਂ 'ਚ ਕਿਸੇ ਗੱਲ ਨੂੰ ਲੈ ਕੇ ਕੋਈ ਵਿਵਾਦ ਚੱਲ ਰਿਹਾ ਸੀ, ਜਿਸ ਦੇ ਸਿਲਸਿਲੇ 'ਚ ਸੰਗੀਤਾ ਦੇ ਪਤੀ ਦੇ ਦਿਓਰ ਬਾਹਰ ਗਏ ਸਨ।

ਇਹ ਵੀ ਪੜ੍ਹੋ- 'Sorry ਜੀ, Wrong ਨੰਬਰ...' ਤੋਂ ਸਿੱਧਾ ਵਿਆਹ ! ਅੱਧੀ ਉਮਰ ਦੇ ਮੁੰਡੇ ਨਾਲ ਭੱਜ ਗਈ 5 ਜਵਾਕਾਂ ਦੀ ਮਾਂ

ਮਾਮਲਾ ਭਖ਼ਦਾ ਦੇਖ ਕੇ ਸੰਗੀਤਾ ਆਪਣੀ ਲਾਈਸੈਂਸੀ ਬੰਦੂਕ ਆਪਣੇ ਪਤੀ ਨੂੰ ਦੇਣ ਜਾ ਰਹੀ ਸੀ ਤਾਂ ਅਚਾਨਕ ਉਨ੍ਹਾਂ ਦੇ ਹੱਥੋਂ ਬੰਦੂਕ ਦਾ ਟ੍ਰਿਗਰ ਦੱਬ ਗਿਆ ਤੇ ਗੋਲ਼ੀ ਸੰਗੀਤਾ ਦੇ ਢਿੱਡ 'ਚ ਜਾ ਵੱਜੀ। ਸੰਗੀਤਾ ਨੂੰ ਖ਼ੂਨ ਨਾਲ ਲਥਪਥ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਕੁਝ ਅਣਪਛਾਤੇ ਲੋਕਾਂ ਨੇ ਸੰਗੀਤਾ ਦੇ ਘਰ 'ਤੇ ਦੇਸੀ ਬੰਬ ਸੁੱਟਿਆ ਸੀ, ਜਿਸ ਮਗਰੋਂ ਸੁਰੱਖਿਆ ਲਈ ਉਸ ਨੇ ਲਾਈਸੈਂਸੀ ਬੰਦੂਕ ਲਈ ਸੀ। ਫਿਲਹਾਲ ਪੁਲਸ ਨੇ ਬੰਦੂਕ ਜ਼ਬਤ ਕਰ ਲਈ ਹੈ ਤੇ ਮਾਮਲੇ ਗੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ, ਮਸਕ ਨੇ ਜਤਾਈ ਚਿੰਤਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News