ਸ਼ਮਸ਼ਾਨ ਘਾਟ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ਵਿਚ ਫੈਲੀ ਸਨਸਨੀ

Wednesday, Jul 22, 2026 - 12:10 PM (IST)

ਸ਼ਮਸ਼ਾਨ ਘਾਟ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ਵਿਚ ਫੈਲੀ ਸਨਸਨੀ

ਝਬਾਲ/ਸਰਾਏ ਅਮਾਨਤ ਖਾਂ (ਨਰਿੰਦਰ) : ਸਰਾਏ ਅਮਾਨਤ ਖਾਂ ਪੁਲਸ ਨੂੰ ਪਿੰਡ ਗੰਡੀਵਿੰਡ ਦੇ ਸ਼ਮਸ਼ਾਨਘਾਟ ਨੇੜਿਓਂ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਪ੍ਰਿੰਸਦੀਪ ਸਿੰਘ ਪੁੱਤਰ ਜਿਉਣ ਸਿੰਘ ਵਾਸੀ ਸਰਾਏ ਅਮਾਨਤ ਖਾਂ ਵਜੋਂ ਹੋਈ। ਪਰਿਵਾਰਕ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪ੍ਰਿੰਸਦੀਪ ਸਿੰਘ ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਕੱਲ ਦਾ ਘਰੋਂ ਗਿਆ ਸੀ। ਬੀਤੀ ਸ਼ਾਮ ਸਰਾਏ ਅਮਾਨਤ ਖਾਂ ਥਾਣੇ ਦੀ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਪਿੰਡ ਗੰਡੀਵਿੰਡ ਦੇ ਸ਼ਮਸ਼ਾਨ ਘਾਟ ਨੇੜੇ ਇਕ ਨੌਜਵਾਨ ਮ੍ਰਿਤਕ ਵਿਚ ਪਿਆ ਹੈ। 

ਇਸ ਦੌਰਾਨ ਜਦੋਂ ਪੁਲਸ ਨੇ ਜਾ ਕੇ ਵੇਖਿਆ ਤਾਂ ਉਸ ਨੌਜਵਾਨ ਦੀ ਪਹਿਚਾਣ ਪ੍ਰਿੰਸਦੀਪ ਸਿੰਘ ਪੁੱਤਰ ਜਿਉਨ ਸਿੰਘ ਵਾਸੀ ਸਰਾਏ ਅਮਾਨਤ ਖਾਂ ਵਜੋਂ ਹੋਈ। ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਨੂੰਨੀ ਕਾਰਵਾਈ ਆਰੰਭ ਕਰ ਦਿੱਤੀ।ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਦੇ ਨੇੜੇ ਇਕ ਸਰਿੰਜ ਤੇ ਸੂਈ ਵੀ ਮਿਲੀ ਹੈ ਜਿਸ ਤੋਂ ਮੌਤ ਦਾ ਸ਼ੱਕ ਨਸ਼ਿਆਂ ਵੱਲ ਵੀ ਜਾ ਰਿਹਾ ਹੈ। ਇਸ ਸਬੰਧੀ ਥਾਣਾ ਮੁਖੀ ਰਮਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਿੱਤਾ ਜਾਵੇਗਾ ਉਸ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 


author

Gurminder Singh

Content Editor

Related News