ਭਾਜਪਾ ਚੋਣਾਂ ਜਿੱਤ ਸਕਦੀ ਹੈ ਪਰ ਕਸ਼ਮੀਰ ਨੂੰ ਨਹੀਂ ਬਚਾ ਸਕਦੀ- ਸ਼ਿਵ ਸੈਨਾ

Monday, Jun 19, 2017 - 04:30 PM (IST)

ਭਾਜਪਾ ਚੋਣਾਂ ਜਿੱਤ ਸਕਦੀ ਹੈ ਪਰ ਕਸ਼ਮੀਰ ਨੂੰ ਨਹੀਂ ਬਚਾ ਸਕਦੀ- ਸ਼ਿਵ ਸੈਨਾ

ਮੁੰਬਈ— ਸ਼ਿਵ ਸੈਨਾ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਮਹਾਰਾਸ਼ਟਰ 'ਚ ਚੋਣਾਂ 'ਚ ਜਿੱਤ ਹਾਸਲ ਕਰ ਸਕਦੀ ਹੈ ਅਤੇ ਰਾਸ਼ਟਰਪਤੀ ਚੋਣਾਂ ਲਈ ਆਪਣੇ ਉਮੀਦਵਾਰ ਨੂੰ ਜਿੱਤਵਾ ਸਕਦੀ ਹੈ ਪਰ ਕਸ਼ਮੀਰ ਨੂੰ ਬਚਾਉਣ 'ਚ ਸਮਰੱਥ ਨਹੀਂ ਹੈ। ਸ਼ਿਵ ਸੈਨਾ ਨੇ ਆਪਣੇ ਅਖਬਾਰ 'ਸਾਮਨਾ' ਦੇ ਸੰਪਾਦਕੀ 'ਚ ਕਿਹਾ ਕਿ ਅਮਿਤ ਸ਼ਾਹ ਅਤੇ ਉਨ੍ਹਾਂ ਦੀ ਪਾਰਟੀਆਂ ਦੀਆਂ ਨਜ਼ਰਾਂ ਮਹਾਰਾਸ਼ਟਰ ਦੀਆਂ ਚੋਣਾਂ 'ਤੇ ਹਨ। ਚੋਣਾਂ ਦੇ ਨਤੀਜਿਆਂ ਦੀ ਬਜਾਏ, ਅਸੀਂ ਇਸ ਨੂੰ ਲੈ ਕੇ ਚਿੰਤਤ ਹਾਂ ਕਿ ਕਸ਼ਮੀਰ ਅਤੇ ਹਿੰਸਾ ਪ੍ਰਭਾਵਿਤ ਦਾਰਜੀਲਿੰਗ 'ਚ ਕੀ ਹੋਵੇਗਾ। ਪਾਰਟੀ ਨੇ ਇਹ ਹਮਲਾ ਉਸ ਸਮੇਂ ਕੀਤਾ, ਜਦੋਂ ਸ਼ਾਹ ਨੇ ਇਕ ਦਿਨ ਪਹਿਲਾਂ ਸ਼ਿਵ ਸੈਨਾ ਪੱਖ ਮੁਖੀ ਊਧਵ ਠਾਕਰੇ ਨਾਲ ਉਨ੍ਹਾਂ ਦੇ ਘਰ ਮਾਤੋਸ਼੍ਰੀ 'ਚ ਮੁਲਾਕਾਤ ਕੀਤੀ ਸੀ। 
ਪਾਰਟੀ ਨੇ ਕਿਹਾ ਕਿ ਅਮਿਤ ਸ਼ਾਹ ਨੇ ਕਿਹਾ ਸੀ ਕਿ ਮਹਾਰਾਸ਼ਟਰ ਸਰਕਾਰ 5 ਸਾਲ ਦਾ ਕਾਰਜਕਾਲ ਪੂਰਾ ਕਰੇਗੀ ਪਰ ਕੀ ਸਾਡਾ ਕਸ਼ਮੀਰ ਭਾਰਤ ਦੇ ਨਕਸ਼ੇ 'ਚ ਰਹੇਗਾ? ਸ਼ਿਵ ਸੈਨਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਫੌਜੀਆਂ 'ਤੇ ਹਮਲੇ ਕਰਨ ਵਾਲੇ ਨੌਜਵਾਨਾਂ ਨੂੰ ਸ਼ਰੇਆਮ ਸਮਰਥਨ ਦੇ ਰਹੀ ਹੈ ਅਤੇ ਕਸ਼ਮੀਰ 'ਚ ਮੌਜੂਦਾ ਹਾਲਾਤ ਲਈ ਜਵਾਨਾਂ ਨੂੰ ਜ਼ਿੰਮੇਵਾਰੀ ਠਹਿਰਾ ਰਹੀ ਹੈ। ਪਾਰਟੀ ਨੇ ਕਿਹਾ ਕਿ ਮਹਾਰਾਸ਼ਟਰ ਪਹਿਲ ਨਹੀਂ ਹੋਣੀ ਚਾਹੀਦੀ। ਕਸ਼ਮੀਰ ਅਤੇ ਦਾਰਜੀਲਿੰਗ 'ਚ ਹਾਲਾਤ ਕਾਬੂ ਤੋਂ ਬਾਹਰ ਜਾ ਰਹੇ ਹਨ, ਜਿੱਥੇ ਨਿਰਦੋਸ਼ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਕਿਸੇ ਨੂੰ ਹਾਲਾਤ ਦਾ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।


Related News