ਭਾਜਪਾ ਹਾਈ ਕਮਾਨ ਵਲੋਂ ਯੇਦੀਯੁਰੱਪਾ ਦੇ ਬੇਟੇ ਨੂੰ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਾਉਣ ਦੀ ਸਿਫਾਰਸ਼ ਬੇਧਿਆਨ

Tuesday, May 24, 2022 - 06:23 PM (IST)

ਭਾਜਪਾ ਹਾਈ ਕਮਾਨ ਵਲੋਂ ਯੇਦੀਯੁਰੱਪਾ ਦੇ ਬੇਟੇ ਨੂੰ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਾਉਣ ਦੀ ਸਿਫਾਰਸ਼ ਬੇਧਿਆਨ

ਬੈਂਗਲੁਰੂ (ਭਾਸ਼ਾ)- ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ 3 ਜੂਨ ਨੂੰ ਕਰਨਾਟਕ ਵਿਧਾਨ ਪ੍ਰੀਸ਼ਦ ਦੀਆਂ 7 ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦੇ ਬੇਟੇ ਵਿਜਯੇਂਦਰ ਨੂੰ ਉਮੀਦਵਾਰ ਬਣਾਉਣ ਦੀ ਪਾਰਟੀ ਦੀ ਸੂਬਾਈ ਇਕਾਈ ਦੀ ਸਿਫਾਰਸ਼ ਨੂੰ ਬੇਧਿਆਨ ਕਰ ਦਿੱਤਾ ਹੈ। ਭਾਜਪਾ ਨੇ ਮੰਗਲਵਾਰ ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਦੇ ਉਪ ਪ੍ਰਧਾਨ ਲਕਸ਼ਮਣ, ਪਾਰਟੀ ਦੀ ਸੂਬਾਈ ਇਕਾਈ ਦੇ ਸਕੱਤਰਾਂ ਹੇਮ ਲਤਾ ਅਤੇ ਕੇਸ਼ਵ ਪ੍ਰਸਾਦ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ।
ਭਾਜਪਾ ਦੀ ਕੋਰ ਕਮੇਟੀ ਨੇ ਕੇਂਦਰੀ ਲੀਡਰਸ਼ਿਪ ਨੂੰ ਸੰਭਾਵਿਤ ਉਮੀਦਵਾਰ ਵਜੋਂ ਯੇਦੀਯੁਰੱਪਾ ਦੇ ਬੇਟੇ ਵਿਜਯੇਂਦਰ ਦੇ ਨਾਂ ਦੀ ਸਿਫਾਰਸ਼ ਕੀਤੀ ਸੀ ਪਰ ਪਾਰਟੀ ਨੇ ਉਸ ਨੂੰ ਨਹੀਂ ਮੰਨਿਆ। ਪਾਰਟੀ ਸੂਤਰਾਂ ਮੁਤਾਬਕ ਕੇਂਦਰੀ ਲੀਡਰਸ਼ਿਪ ਨੇ ਵਿਜਯੇਂਦਰ ਨੂੰ ਟਿਕਟ ਨਾ ਦੇਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਟਿਕਟ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : 12 ਦਿਨਾਂ ਤੋਂ ਲਾਪਤਾ ਹਰਿਆਣਵੀ ਸਿੰਗਰ ਦੀ ਲਾਸ਼ ਮਿੱਟੀ 'ਚ ਦੱਬੀ ਮਿਲੀ ਲਾਸ਼

ਸਿਆਸਤ ’ਚ ਸੱਤਾ ਤੇ ਅਹੁਦਾ ਹੀ ਆਖਰੀ ਨਿਸ਼ਾਨਾ ਨਹੀਂ : ਵਿਜਯੇਂਦਰ
ਯੇਦੀਯੁਰੱਪਾ ਦੇ ਬੇਟੇ ਵਿਜਯੇਂਦਰ ਨੇ ਕਿਹਾ ਹੈ ਕਿ ਸਿਆਸਤ ਵਿਚ ਸੱਤਾ ਅਤੇ ਅਹੁਦਾ ਹੀ ਆਖਰੀ ਨਿਸ਼ਾਨਾ ਨਹੀਂ ਹਨ। ਵਿਧਾਨ ਪ੍ਰੀਸ਼ਦ ਦੀ ਚੋਣ ਲਈ ਖੁਦ ਨੂੰ ਉਮੀਦਵਾਰ ਨਾ ਬਣਾਏ ਜਾਣ ਦੇ ਪਾਰਟੀ ਹਾਈ ਕਮਾਂਡ ਦੇ ਫੈਸਲੇ ਪਿੱਛੋਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਮੈਂ ਸਿਆਸਤ ਵਿਚ ਆਇਆ ਹਾਂ, ਮੇਰੀ ਪਾਰਟੀ ਅਤੇ ਸਾਡੀ ਲੀਡਰਸ਼ਿਪ ਨੇ ਹਮੇਸ਼ਾ ਹੀ ਮੈਨੂੰ ਪ੍ਰੇਰਿਤ ਕੀਤਾ ਅਤੇ ਮੇਰਾ ਸਾਥ ਨਿਭਾਇਆ। ਮੈਨੂੰ ਪਾਰਟੀ ਦੀ ਸੂਬਾਈ ਇਕਾਈ ਦਾ ਉਪ ਪ੍ਰਧਾਨ ਬਣਾਇਆ ਗਿਆ। ਜੇ ਹੁਣ ਪਾਰਟੀ ਨੇ ਮੈਨੂੰ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਲਈ ਟਿਕਟ ਨਹੀਂ ਦਿੱਤੀ ਤਾਂ ਮੈਨੂੰ ਕੋਈ ਇਤਰਾਜ਼ ਨਹੀਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News