ਘੁਸਪੈਠੀਆਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ : ਸ਼ਾਹ

Friday, Aug 08, 2025 - 11:58 PM (IST)

ਘੁਸਪੈਠੀਆਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ : ਸ਼ਾਹ

ਸੀਤਾਮੜ੍ਹੀ (ਬਿਹਾਰ), (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਬਿਹਾਰ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ’ਤੇ ਇਤਰਾਜ਼ ਪ੍ਰਗਟਾਉਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਘੁਸਪੈਠੀਆਂ ਨੂੰ ‘ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ।’ ਸ਼ਾਹ ਨੇ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਸੂਬੇ ਵਿਚ ਐੱਸ. ਆਈ. ਆਰ. ’ਤੇ ਸਿਆਸਤ ਕਰ ਰਹੇ ਹਨ।

ਸੀਤਾਮੜ੍ਹੀ ਜ਼ਿਲੇ ਦੇ ਪੁਨੌਰਾਧਾਮ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਘੁਸਪੈਠੀਆਂ ਦੇ ਨਾਂ ਵੋਟਰ ਸੂਚੀ ਤੋਂ ਹਟਾਏ ਜਾਣੇ ਚਾਹੀਦੇ ਹਨ। ਪਰ ਬਿਹਾਰ ’ਚ ਰਾਜਦ ਅਤੇ ਕਾਂਗਰਸ ਐੱਸ. ਆਈ. ਆਰ. ਦਾ ਵਿਰੋਧ ਕਰ ਰਹੇ ਹਨ ਕਿਉਂਕਿ ਘੁਸਪੈਠੀਆਂ ਦੇ ਨਾਂ ਵੋਟਰ ਸੂਚੀ ਤੋਂ ਹਟਾਏ ਜਾ ਰਹੇ ਹਨ।

ਆਪ੍ਰੇਸ਼ਨ ਸਿੰਧੂਰ ’ਤੇ ਵਿਰੋਧੀ ਪਾਰਟੀਆਂ ਦੇ ਰੁਖ਼ ’ਤੇ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਯੂ. ਪੀ. ਏ. ਰਾਜ ਦੌਰਾਨ ਭਾਰਤ ਵਿਚ ਜ਼ਿਆਦਾਤਰ ਅੱਤਵਾਦੀ ਹਮਲੇ ਹੁੰਦੇ ਸਨ। ਉਨ੍ਹਾਂ ਕਿਹਾ ਿਕ ਹੁਣ ਨਰਿੰਦਰ ਮੋਦੀ ਜੀ ਦੇ ਰਾਜ ਵਿਚ ਭਾਰਤ ਬਦਲ ਗਿਆ ਹੈ। ਸਾਡੇ ਫੌਜੀਆਂ ਨੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ’ਤੇ ਮਾਰ ਦਿੱਤਾ। ਪਰ ਰਾਜਦ ਅਤੇ ਕਾਂਗਰਸ ਦੇ ਨੇਤਾ ਆਪ੍ਰੇਸ਼ਨ ਸਿੰਧੂਰ ਦਾ ਵਿਰੋਧ ਕਰ ਰਹੇ ਹਨ।

ਸ਼ਾਹ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਰਾਜਗ ਸਰਕਾਰ ਬਣਾਏਗਾ। ਉਨ੍ਹਾਂ ਨੇ ਦਾਅਵਾ ਕੀਤਾ ਿਕ ਰਾਜਦ ਨੇ ਬਿਹਾਰ ਲਈ ਕੁਝ ਨਹੀਂ ਕੀਤਾ। ਲਾਲੂ ਜੀ ਨੇ ਕੇਂਦਰੀ ਮੰਤਰੀ ਵਜੋਂ ਬਿਹਾਰ ਵਿਚ ਰੇਲਵੇ ਦੇ ਬੁਨੀਆਦੀ ਢਾਂਚੇ ਲਈ 1,132 ਕਰੋੜ ਰੁਪਏ ਮਨਜ਼ੂਰ ਕੀਤੇ, ਜਦੋਂ ਕਿ ਸਾਡੀ ਸਰਕਾਰ ਨੇ ਵਿੱਤ ਸਾਲ 2026 ਵਿਚ 10,066 ਕਰੋੜ ਰੁਪਏ ਪ੍ਰਦਾਨ ਕੀਤੇ। ਸ਼ਾਹ ਨੇ ਇਹ ਵੀ ਦੋਸ਼ ਲਗਾਇਆ ਕਿ ਰਾਜਦ ਨੇ ਸੂਬੇ ਵਿਚ ਆਪਣੇ ਰਾਜ ਦੌਰਾਨ ‘ਗੁੰਡਾਗਰਦੀ’ ਨੂੰ ਹੱਲਾਸ਼ੇਰੀ ਦਿੱਤੀ।


author

Rakesh

Content Editor

Related News