ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ

Monday, Sep 20, 2021 - 04:02 PM (IST)

ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ- ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਪੰਜਾਬ ’ਚ ਇਕ ਗਰੀਬ ਅਤੇ ਦਲਿਤ ਦੇ ਬੇਟੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਦਰਦ ਹੋ ਰਿਹਾ ਹੈ, ਜਿਸ ਕਾਰਨ ਉਹ ਉਨ੍ਹਾਂ ਨੇ ਅਪਮਾਨਤ ਕਰਨ ਦੀ ਸਾਜਿਸ਼ ਕਰ ਰਹੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬਸਪਾ ਮੁਖੀ ਮਾਇਆਵਤੀ ’ਤੇ ਵੀ ਉਨ੍ਹਾਂ ਦੇ ਇਕ ਬਿਆਨ ਨੂੰ ਲੈ ਕੇ ਪਲਟਵਾਰ ਕੀਤਾ ਅਤੇ ਚੁਣੌਤੀ ਦਿੱਤੀ ਕਿ ਉਹ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਵਲੋਂ ਕਿਸੇ ਦਲਿਤ ਨੂੰ ਮੁੱਖ ਮੰਤਰੀ ਅਹੁਦਾ ਦਾ ਐਲਾਨ ਕਰਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ,‘‘ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਦਰਦ ਹੈ। ਇਸ ਲਈ ਉਹ ਚੰਨੀ ਜੀ ਅਤੇ ਦਲਿਤਾਂ ਦਾ ਅਪਮਾਨ ਕਰਨ ਦੀ ਸਾਜਿਸ਼ ਕਰ ਰਹੀ ਹੈ। ਮੋਦੀ ਜੀ ਦਲਿਤਾਂ ਦੇ ਨਾਮ ’ਤੇ ਵੋਟ ਮੰਗਦੇ ਹਨ ਪਰ ਉਨ੍ਹਾਂ ਨੇ ਦੇਸ਼ ’ਚ ਕਿਸੇ ਦਲਿਤ ਨੂੰ ਮੁੱਖ ਮੰਤਰੀ ਨਹੀਂ ਬਣਾਇਆ।’’

ਇਹ ਵੀ ਪੜ੍ਹੋ : ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ’ਤੇ ਬੋਲੀ ਮਾਇਆਵਤੀ- ਇਹ ਕਾਂਗਰਸ ਦਾ ਚੋਣਾਵੀ ਹੱਥਕੰਡਾ

ਕਾਂਗਰਸ ਨੇਤਾ ਨੇ ਸਵਾਲ ਕੀਤਾ,‘‘ਕੀ ਕਿਸੇ ਗਰੀਬ ਅਤੇ ਦਲਿਤ ਦਾ ਬੇਟਾ ਮੁੱਖ ਮੰਤਰੀ ਨਹੀਂ ਬਣ ਸਕਦਾ? ਭਾਜਪਾ, ਬਸਪਾ ਅਤੇ ਅਕਾਲੀ ਦਲ ਦੇ ਢਿੱਡ ’ਚ ਦਰਦ ਕਿਉਂ ਹੋ ਰਿਹਾ ਹੈ? ਸੁਰਜੇਵਾਲਾ ਅਨੁਸਾਰ,‘‘ਕਾਂਗਰਸ ਨੇ ਦਲਿਤ ਭਾਈਚਾਰੇ ਦੇ ਵਿਅਕਤੀਆਂ ਨੂੰ ਰਾਸ਼ਟਰਪਤੀ, ਲੋਕ ਸਭਾ ਸਪੀਕਰ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਅਹੁਦੇ ’ਤੇ ਪਹੁੰਚਣ ਦਾ ਮੌਕਾ ਦਿੱਤਾ। ਮਾਇਆਵਤੀ ਦੇ ਇਕ ਬਿਆਨ ਨੂੰ ਲੈ ਕੇ ਉਨ੍ਹਾਂ ’ਤੇ ਪਲਟਵਾਰ ਕਰਦੇ ਹੋਏ ਕਾਂਗਰਸ ਨੇਤਾ ਨੇ ਕਿਹਾ,‘‘ਅਸੀਂ ਮਾਇਆਵਤੀ ਜੀ ਦਾ ਸਨਮਾਨ ਕਰਦੇ ਹਾਂ। ਉਹ ਸਾਡੀ ਬਜ਼ੁਰਗ ਹੈ। ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਉਹ ਵੀ ਐਲਾਨ ਕਰ ਦੇਣ ਕਿ ਪੰਜਾਬ ’ਚ ਅਕਾਲੀ ਦਲ ਅਤੇ ਬਸਪਾ ਦਾ ਮੁੱਖ ਮੰਤਰੀ ਉਮੀਦਵਾਰ ਦਲਿਤ ਹੋਵੇਗਾ।’’

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਅਨਿਲ ਵਿਜ ਨੇ ਕਹੀ ਵੱਡੀ ਗੱਲ, ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News