ਆਫ਼ ਦਿ ਰਿਕਾਰਡ : ਭਾਜਪਾ ਦੀ ਦੱਖਣ ਜਿੱਤ ਮੁਹਿੰਮ

Tuesday, Feb 14, 2023 - 11:27 AM (IST)

ਆਫ਼ ਦਿ ਰਿਕਾਰਡ : ਭਾਜਪਾ ਦੀ ਦੱਖਣ ਜਿੱਤ ਮੁਹਿੰਮ

ਨਵੀਂ ਦਿੱਲੀ- ਭਾਜਪਾ ਦਾ ਦੱਖਣੀ ਪ੍ਰਵਾਸ ਮੋਦੀ ਨੂੰ ਤਾਮਿਲਨਾਡੂ ਦੇ ਰਾਮਨਾਥਪੁਰਮ ਲੋਕ ਸਭਾ ਹਲਕੇ ’ਚ ਲਿਜਾ ਸਕਦਾ ਹੈ। ਭਾਜਪਾ ਲੀਡਰਸ਼ਿਪ ਜਾਣਦੀ ਹੈ ਕਿ ਉਹ ਹਿੰਦੀ ਪੱਟੀ ’ਚ ਲਗਭਗ ਇਕ ਪੂਰਨ ਬਿੰਦੂ ’ਤੇ ਪਹੁੰਚ ਗਏ ਹਨ ਜਦਕਿ ਪੱਛਮ ਅਤੇ ਉੱਤਰ-ਪੂਰਬ ’ਚ 2019 ’ਚ ਜਿੱਤੀਆਂ ਗਈਆਂ 303 ਸੀਟਾਂ ’ਚ 20 ਵਾਧੂ ਸੀਟਾਂ ਜੋੜ ਸਕਦੇ ਹਨ। ਇਸ ਲਈ ਦੱਖਣ ਨੂੰ ਜਿੱਤਣ ਲਈ ਸੋਚ ਤੋਂ ਵੱਧ ਦੇ ਕਦਮ ਚੁੱਕਣੇ ਚਾਹੀਦੇ।

ਇਕ ਆਈ. ਪੀ. ਐੱਸ. ਅਧਿਕਾਰੀ ਨੂੰ ਹਿੰਦੂਤਵ ਦੇ ਏਜੰਡੇ ਨਾਲ ਤਾਮਿਲਨਾਡੂ ਭਾਜਪਾ ਦੀ ਕਮਾਨ ਸੌਂਪੀ ਗਈ ਹੈ। ਨਵੰਬਰ 2022 ’ਚ ਪੂਰਾ ਮਹੀਨਾ ਚੱਲਣ ਵਾਲੇ ਪ੍ਰੋਗਰਾਮ ਦਾ ਮਕਸਦ ਕਾਸ਼ੀ ਅਤੇ ਤਾਮਿਲਨਾਡੂ ਵਿਚਾਲੇ ਦੇ ਸਬੰਧ ਨੂੰ ਫਿਰ ਤੋਂ ਲੱਭਣਾ ਹੈ। ਇਸ ਆਯੋਜਨ ’ਚ ਤਾਮਿਲਨਾਡੂ ਦੇ ਸੈਂਕੜੇ ਨੁੰਮਾਇਦਿਆਂ ਨੇ ਹਿੱਸਾ ਲਿਆ।

ਪ੍ਰਧਾਨ ਮੰਤਰੀ ਤਾਮਿਲਨਾਡੂ ਦੀ ਪੋਸ਼ਾਕ ਪਹਿਣ ਕੇ ਤਾਮਿਲਨਾਡੂ ਦੀ ਯਾਤਰਾ ਕਰ ਰਹੇ ਹਨ ਅਤੇ ਕੁਝ ਸਮੇਂ ਲਈ ਉਨ੍ਹਾਂ ਤਾਮਿਲ ’ਚ ਵੀ ਗੱਲ ਕੀਤੀ ਹੈ। ਭਾਜਪਾ ਲੀਡਰਸ਼ਿਪ ਏ. ਆਈ. ਡੀ. ਐੱਮ. ਕੇ. ਦੇ ਦੋਵੇਂ ਧੜਿਆਂ ਨੂੰ ਇਕੱਠਾ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ। ਦੂਜਾ ਰਾਮਨਾਥਪੁਰਮ ਦਾ ਸਬੰਧ ਭਗਵਾਨ ਰਾਮ ਨਾਲ ਹੈ, ਹਿੰਦੂਤਵ ਦੀ ਵਿਚਾਰਧਾਰਾ ਨਾਲ ਹੈ।

ਰਾਮ ਸੇਤੂ ਨੂੰ ਰਾਸ਼ਟਰੀ ਧਰੋਹਰ ਐਲਾਨੇ ਜਾਣ ਦੀ ਸੰਭਾਵਨਾ ਹੈ, ਇਹ ਮਾਮਲਾ ਫਿਲਹਾਲ ਅਦਾਲਤ ’ਚ ਹੈ। ਇਕ ਹੀ ਅੜਚਨ ਹੈ-ਕੀ ਪ੍ਰਧਾਨ ਮੰਤਰੀ ਨੂੰ 2 ਸੀਟਾਂ ਤੋਂ ਚੋਣ ਲੜਣੀ ਚਾਹੀਦੀ ਅਤੇ ਇਸ ਨਾਲ ਯੂ. ਪੀ. ਦੇ ਵੋਟਰਾਂ ਨੂੰ ਕੀ ਸੰਕੇਤ ਮਿਲ ਸਕਦਾ ਹੈ, ਜਿਥੇ ਭਾਜਪਾ 75 ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣਾ ਚਾਹੁੰਦੀ ਹੈ ਇਸ ਮੁੱਦੇ ’ਤੇ ਆਖਰੀ ਫੈਸਲਾ ਹੋਣਾ ਅਜੇ ਬਾਕੀ ਹੈ। ਰਾਜ਼ ਉਦੋਂ ਖੁੱਲ੍ਹੇਗਾ ਜਦੋਂ ਚੋਣ ਕਮਿਸ਼ਨ 2024 ’ਚ 8 ਪੜਾਵਾਂ ’ਚ ਲੋਕ ਸਭਾ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰੇਗਾ।


author

Rakesh

Content Editor

Related News