ਪਾਗਲ ਹਾਥੀ ਵਾਂਗ ਹੋਈ ਭਾਜਪਾ, ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ: ਜੀਤੂ ਪਟਵਾਰੀ

Thursday, Nov 14, 2024 - 03:01 PM (IST)

ਪਾਗਲ ਹਾਥੀ ਵਾਂਗ ਹੋਈ ਭਾਜਪਾ, ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ: ਜੀਤੂ ਪਟਵਾਰੀ

ਭੋਪਾਲ: ਮੱਧ ਪ੍ਰਦੇਸ਼ ਦੀਆਂ ਦੋ ਵਿਧਾਨ ਸਭਾਵਾਂ ਵਿੱਚ ਕੱਲ੍ਹ ਹੋਈਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੀਤੂ ਪਟਵਾਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਉਪ ਚੋਣਾਂ ਦੌਰਾਨ 100 ਸ਼ਿਕਾਇਤਾਂ ਕੀਤੀਆਂ ਸਨ। ਜਿਸ ਤੋਂ ਬਾਅਦ ਵਿਜੇਪੁਰ 'ਚ ਆਦਿਵਾਸੀਆਂ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਔਰਤਾਂ 'ਤੇ ਤਸ਼ੱਦਦ ਕੀਤਾ ਗਿਆ। ਅਜਿਹਾ ਕਰਕੇ 37 ਪਿੰਡਾਂ ਵਿੱਚ ਦਹਿਸ਼ਤ ਪੈਦਾ ਕੀਤੀ ਗਈ।

ਇਹ ਵੀ ਪੜ੍ਹੋ - Breaking : ਪੱਪੂ ਯਾਦਵ ਦੇ ਘਰ ਆਇਆ ਕੋਰੀਅਰ, ਖੋਲ੍ਹਦੇ ਸਾਰ ਉੱਡ ਗਏ ਹੋਸ਼

ਜੀਤੂ ਪਟਵਾਰੀ ਨੇ ਕਿਹਾ ਕਿ ਭਾਜਪਾ ਇਕ ਪਾਗਲ ਹਾਥੀ ਵਾਂਗ ਹੋ ਗਈ ਹੈ। ਭਾਜਪਾ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਸੱਤਾ ਦੀ ਰਾਜਨੀਤੀ ਵਿੱਚ ਭਾਜਪਾ ਪਾਰਟੀ ਪ੍ਰਧਾਨ ਹੜਤਾਲ ’ਤੇ ਬੈਠ ਗਏ। ਬੀਤੀ ਰਾਤ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਤੋੜ ਦਿੱਤੀ ਗਈ। ਦਲਿਤਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ। ਕਾਂਗਰਸ ਦਾ ਦੋਸ਼ ਹੈ ਕਿ ਭਾਜਪਾ ਦਾ ਵੋਟ ਅਧਿਕਾਰ ਸੰਵਿਧਾਨ ਲੋਕਤੰਤਰ ਦੇ ਖ਼ਿਲਾਫ਼ ਹੈ ਪਰ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ। 

ਇਹ ਵੀ ਪੜ੍ਹੋ - YouTube ਤੋਂ ਬੰਦੂਕ ਬਣਾਉਣਾ ਸਿੱਖ ਰਿਹਾ ਸੀ ਬੱਚਾ, ਹੋਇਆ ਕੁਝ ਅਜਿਹਾ ਕਿ ਪੈ ਗਿਆ ਚੀਕ-ਚਿਹਾੜਾ

ਜੀਤੂ ਪਟਵਾਰੀ ਨੇ ਦੋਸ਼ ਲਾਇਆ ਕਿ ਸ਼ਿਓਪੁਰ ਕਲੈਕਟਰ ਕਿਸ਼ੋਰ ਕਨਿਆਲ ਵਿਜੇਪੁਰ ਉਪ ਚੋਣ ਵਿੱਚ ਭਾਜਪਾ ਉਮੀਦਵਾਰ ਰਾਮਨਿਵਾਸ ਰਾਵਤ ਦੇ ਏਜੰਟ ਵਜੋਂ ਕੰਮ ਕਰਦਾ ਰਿਹਾ। ਕਾਂਗਰਸ ਲਗਾਤਾਰ ਸ਼ਿਕਾਇਤਾਂ ਕਰਦੀ ਰਹੀ ਪਰ ਚੋਣ ਕਮਿਸ਼ਨ ਨੇ ਵੀ ਨਹੀਂ ਲਿਆ ਨੋਟਿਸ! ਜਿਸ ਦਾ ਨਤੀਜਾ ਇਹ ਗੜਬੜ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News