ਨਕਸਲੀਆਂ ਵਾਂਗ ਸਾਈਬਰ ਅਪਰਾਧ ਵੀ ਹੋਣਗੇ ਖ਼ਤਮ : ਸ਼ਾਹ

Wednesday, Feb 11, 2026 - 09:03 AM (IST)

ਨਕਸਲੀਆਂ ਵਾਂਗ ਸਾਈਬਰ ਅਪਰਾਧ ਵੀ ਹੋਣਗੇ ਖ਼ਤਮ : ਸ਼ਾਹ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ‘ਸਾਈਬਰ-ਆਧਾਰਤ ਧੋਖਾਧੜੀ ਨਾਲ ਨਜਿੱਠਣਾ ਅਤੇ ਇਸ ਦੇ ਤੰਤਰ ਨੂੰ ਖ਼ਤਮ ਕਰਨਾ’ ਵਿਸ਼ੇ ’ਤੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਸੀ. ਬੀ. ਆਈ. ਦੀ ਨਵੀਂ ਸਾਈਬਰ ਅਪਰਾਧ ਸ਼ਾਖਾ, ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਦੇ ਸੂਬਾ ਅਪਰਾਧ ਤਾਲਮੇਲ ਕੇਂਦਰ ਡੈਸ਼ਬੋਰਡ ਦਾ ਵੀ ਉਦਘਾਟਨ ਕੀਤਾ ਗਿਆ।

ਇਹ ਵੀ ਪੜ੍ਹੋ : ਭਾਰਤ-ਬ੍ਰਿਟੇਨ ਵਿਚਾਲੇ ਵੱਡਾ ਸਮਝੌਤਾ: ਹੁਣ ਵਿਦੇਸ਼ 'ਚ ਕੰਮ ਕਰਨ 'ਤੇ ਨਹੀਂ ਦੇਣਾ ਪਵੇਗਾ ਡਬਲ ਸੋਸ਼ਲ ਸਕਿਓਰਿਟੀ ਟੈਕਸ

ਅਮਿਤ ਸ਼ਾਹ ਨੇ ਕਿਹਾ ਕਿ ਸਾਈਬਰ ਅਤੇ ਡਿਜੀਟਲ ਠੱਗੀ ’ਤੇ ਜਲਦੀ ਹੀ ਨਕੇਲ ਕੱਸੀ ਜਾਵੇਗੀ ਅਤੇ ਠੱਗਾਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ, “ਜਿਸ ਤਰ੍ਹਾਂ ਦੇਸ਼ ਵਿਚੋਂ ਨਕਸਲੀਆਂ ਦਾ ਸਫਾਇਆ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਸਾਈਬਰ ਕ੍ਰਾਈਮ ਅਤੇ ਉਸ ਨਾਲ ਜੁੜੇ ਸਾਰੇ ਅਪਰਾਧਾਂ ਨੂੰ ਖ਼ਤਮ ਕੀਤਾ ਜਾਵੇਗਾ।” ਸੀ. ਬੀ. ਆਈ. ਦੇ ਸਾਈਬਰ ਸਕੈਮ ਅਤੇ ਠੱਗੀ ਦੇ ਈਕੋਸਿਸਟਮ ਨੂੰ ਖ਼ਤਮ ਕਰਨ ਲਈ ਸੀ. ਬੀ. ਆਈ. ਵੱਲੋਂ ਆਯੋਜਿਤ ਕੀਤੇ ਗਏ ਸੈਮੀਨਾਰ ਵਿਚ ਕੇਂਦਰੀ ਗ੍ਰਹਿ ਮੰਤਰੀ ਨੇ ਸੀ. ਬੀ. ਆਈ. ਵੱਲੋਂ ਉਠਾਏ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News