''''ਆਮ ਆਦਮੀ'' ਕਹਿ ਕੇ ਜਨਤਾ ਨੂੰ ਠੱਗਿਆ..!'' BJP ਦਾ ਕੇਜਰੀਵਾਲ ''ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ

Wednesday, Mar 25, 2026 - 01:24 PM (IST)

''''ਆਮ ਆਦਮੀ'' ਕਹਿ ਕੇ ਜਨਤਾ ਨੂੰ ਠੱਗਿਆ..!'' BJP ਦਾ ਕੇਜਰੀਵਾਲ ''ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ

ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਸੋਸ਼ਲ ਮੀਡੀਆ ਰਾਹੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਬੀਜੇਪੀ ਨੇ ਆਪਣੀ ਪੋਸਟ ਵਿੱਚ ਕਿਹਾ ਹੈ ਕਿ ਆਪਣੇ ਆਪ ਨੂੰ 'ਆਮ ਆਦਮੀ' ਕਹਿ ਕੇ ਸਿਆਸਤ ਵਿੱਚ ਆਏ ਕੇਜਰੀਵਾਲ ਨੇ ਲੋਕਾਂ ਨੂੰ ਠੱਗਿਆ ਹੈ।

ਭਗਵੰਤ ਮਾਨ ਨੂੰ ਬਣਾਇਆ 'ਬੁਕਿੰਗ ਏਜੰਟ' 
ਬੀਜੇਪੀ ਨੇ ਦੋਸ਼ ਲਾਇਆ ਹੈ ਕਿ ਕੇਜਰੀਵਾਲ ਅੱਜ-ਕੱਲ੍ਹ ਗੋਆ ਤੇ ਗੁਜਰਾਤ ਦੇ ਸਿਆਸੀ ਦੌਰਿਆਂ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਹਿਜ਼ ਇੱਕ 'ਬੁਕਿੰਗ ਏਜੰਟ' ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਵੀ ਕੇਜਰੀਵਾਲ ਦਾ ਸਿਆਸੀ ਸੈਰ-ਸਪਾਟੇ ਦਾ ਮਨ ਹੁੰਦਾ ਹੈ, ਉਹ ਪੰਜਾਬ ਸਰਕਾਰ ਦੇ ਚਾਰਟਰਡ ਪਲੇਨ ਰਾਹੀਂ ਰਵਾਨਾ ਹੋ ਜਾਂਦੇ ਹਨ।

 

ਕਰਜ਼ੇ 'ਚ ਡੁੱਬੇ ਪੰਜਾਬ ਦੀ ਹਾਲਤ ਹੋਈ ਬਦਤਰ 
ਬੀਜੇਪੀ ਦਾ ਕਹਿਣਾ ਹੈ ਕਿ ਕੇਜਰੀਵਾਲ ਅਤੇ ਮਾਨ ਦੀ ਜੋੜੀ ਨੇ ਮਿਲ ਕੇ ਪਹਿਲਾਂ ਹੀ ਕਰਜ਼ੇ ਹੇਠ ਦਬੇ ਪੰਜਾਬ ਦੀ ਹਾਲਤ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ। ਉਨ੍ਹਾਂ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਵਿਅਕਤੀ ਨੀਲੀ ਵੈਗਨ-ਆਰ (WagonR) ਕਾਰ 'ਚ ਸਵਾਰ ਹੋ ਕੇ ਆਇਆ ਸੀ, ਉਸ ਨੇ ਗਿਰਗਿਟ ਨਾਲੋਂ ਵੀ ਤੇਜ਼ੀ ਨਾਲ ਰੰਗ ਬਦਲਿਆ ਹੈ।

'ਸ਼ੀਸ਼ ਮਹਿਲ' ਤੇ ਸੁਰੱਖਿਆ ਕਾਫਲੇ 'ਤੇ ਸਵਾਲ
ਬੀਜੇਪੀ ਨੇ ਕੇਜਰੀਵਾਲ ਦੇ ਪੁਰਾਣੇ ਦਾਅਵਿਆਂ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਜਿਸ ਨੇ ਕਦੇ ਸੁਰੱਖਿਆ ਅਤੇ ਲਾਲ ਬੱਤੀ ਵਾਲੀ ਗੱਡੀ ਨਾ ਲੈਣ ਦੀ ਗੱਲ ਕੀਤੀ ਸੀ, ਉਹ ਅੱਜ ਸੈਂਕੜੇ ਗੱਡੀਆਂ ਦੇ ਕਾਫਲੇ 'ਚ ਚੱਲ ਰਿਹਾ ਹੈ ਤੇ ਉਸ ਨੇ ਆਪਣੇ ਲਈ 'ਸ਼ੀਸ਼ ਮਹਿਲ' ਤਿਆਰ ਕਰਵਾ ਲਿਆ ਹੈ। ਪਾਰਟੀ ਨੇ ਸਵਾਲ ਚੁੱਕਿਆ ਹੈ ਕਿ ਕੀ ਅਰਵਿੰਦ ਕੇਜਰੀਵਾਲ ਨੂੰ ਅਜਿਹਾ ਕਰਦਿਆਂ ਕੋਈ ਸ਼ਰਮ ਮਹਿਸੂਸ ਹੁੰਦੀ ਹੈ ਜਾਂ ਨਹੀਂ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News