ਸੋਸ਼ਲ ਮੀਡੀਆ ''ਤੇ ਵਾਇਰਲ ਹੋਈ PM ਮੋਦੀ ਦੀ ਸਟੋਰੀ ! ਯੁਵਰਾਜ ਦੇ ਪਿਤਾ ਲਈ ਕਹਿ''ਤੀ ਵੱਡੀ ਗੱਲ

Saturday, Mar 21, 2026 - 12:13 PM (IST)

ਸੋਸ਼ਲ ਮੀਡੀਆ ''ਤੇ ਵਾਇਰਲ ਹੋਈ PM ਮੋਦੀ ਦੀ ਸਟੋਰੀ ! ਯੁਵਰਾਜ ਦੇ ਪਿਤਾ ਲਈ ਕਹਿ''ਤੀ ਵੱਡੀ ਗੱਲ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਦੇਸ਼ ਵਾਸੀਆਂ ਨੂੰ ਤੰਦਰੁਸਤ ਰਹਿਣ, ਖੰਡ (ਮਿੱਠਾ) ਤਿਆਗਣ ਅਤੇ ਯੋਗ ਅਪਣਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਪੀਐੱਮ ਮੋਦੀ ਨੇ ਇੰਸਟਾਗ੍ਰਾਮ 'ਤੇ ਲਗਾਤਾਰ 2 ਸਟੋਰੀਆਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਸਿਹਤਮੰਦ ਜੀਵਨ ਸ਼ੈਲੀ ਦੇ ਮਹੱਤਵ 'ਤੇ ਜ਼ੋਰ ਦਿੱਤਾ ਹੈ।

ਇਕ ਪੁੱਤਰ ਦੀ ਅਨੋਖੀ ਅਪੀਲ 

ਦਰਅਸਲ, ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ਇਨਫਲੂਐਂਸਰ ਯੁਵਰਾਜ ਦੁਆ ਦੀ ਇਕ ਵੀਡੀਓ ਤੋਂ ਸ਼ੁਰੂ ਹੋਇਆ। ਯੁਵਰਾਜ ਨੇ ਇਕ ਇੰਸਟਾਗ੍ਰਾਮ ਸਟੋਰੀ ਰਾਹੀਂ ਪੀਐੱਮ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਪ੍ਰੋਗਰਾਮ 'ਮਨ ਕੀ ਬਾਤ' 'ਚ ਮਿੱਠੇ ਦੇ ਵਿਰੁੱਧ ਕੁਝ ਕਹਿਣ। ਯੁਵਰਾਜ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਲਈ ਮੋਦੀ ਜੀ ਦੇ ਸ਼ਬਦ 'ਪੱਥਰ 'ਤੇ ਲਕੀਰ' ਵਾਂਗ ਹਨ। ਉਸਨੇ ਕਿਹਾ ਕਿ ਉਸ ਦੇ ਪਿਤਾ ਸ਼ੂਗਰ (ਡਾਇਬੀਟੀਜ਼) ਦੇ ਮਰੀਜ਼ ਹੋਣ ਦੇ ਬਾਵਜੂਦ ਜਲੇਬੀਆਂ ਖਾਣ ਤੋਂ ਗੁਰੇਜ਼ ਨਹੀਂ ਕਰਦੇ, ਪਰ ਜੇਕਰ ਮੋਦੀ ਜੀ ਕਹਿਣਗੇ ਤਾਂ ਉਹ ਮਿੱਠਾ ਖਾਣਾ ਬੰਦ ਕਰ ਦੇਣਗੇ। 

PunjabKesari

ਪੀਐੱਮ ਮੋਦੀ ਦਾ ਸਿਹਤ ਮੰਤਰ: 'ਚੰਗਾ ਖਾਓ, ਯੋਗ ਕਰੋ' 

ਯੁਵਰਾਜ ਦੀ ਅਪੀਲ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੀ ਦੂਜੀ ਪੋਸਟ 'ਚ ਲਿਖਿਆ,"ਆਪਣੀ ਸਿਹਤ 'ਤੇ ਧਿਆਨ ਦਿਓ, ਚੰਗੀ ਖੁਰਾਕ ਖਾਓ ਅਤੇ ਸਿਹਤਮੰਦ ਭੋਜਨ ਲਓ। ਜ਼ਿਆਦਾ ਖੰਡ ਕਈ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ ਅਤੇ ਮੋਟਾਪੇ ਦਾ ਖਤਰਾ ਵੀ ਵਧਾਉਂਦੀ ਹੈ।" ਇਸ ਦੇ ਨਾਲ ਹੀ ਉਨ੍ਹਾਂ ਨੇ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ ਤਾਂ ਜੋ ਸਰੀਰ ਫਿੱਟ ਅਤੇ ਸਰਗਰਮ ਰਹਿ ਸਕੇ। 

ਪਹਿਲਾਂ ਵੀ ਕਰ ਚੁੱਕੇ ਹਨ ਅਪੀਲ 

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਐੱਮ ਮੋਦੀ ਨੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਈ ਹੋਵੇ। ਇਸ ਤੋਂ ਪਹਿਲਾਂ ਪਿਛਲੇ ਸਾਲ ਮਈ 'ਚ ਵੀ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਮੋਟਾਪੇ ਤੋਂ ਬਚਣ ਅਤੇ ਖਾਣੇ 'ਚ ਤੇਲ ਦੀ ਮਾਤਰਾ ਘਟਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦੇ ਇਸ ਸੰਦੇਸ਼ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਅਤੇ ਐੱਫ.ਐੱਸ.ਐੱਸ.ਏ.ਆਈ. (FSSAI) ਵੱਲੋਂ ਵੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News