ਕੇਰਲ ਵਿਧਾਨ ਸਭਾ ਚੋਣਾਂ: ਭਾਜਪਾ ਨੇ 11 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

Saturday, Mar 21, 2026 - 02:46 PM (IST)

ਕੇਰਲ ਵਿਧਾਨ ਸਭਾ ਚੋਣਾਂ: ਭਾਜਪਾ ਨੇ 11 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਕੇਰਲ ਵਿਧਾਨ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ। ਪਾਰਟੀ ਨੇ ਕਰਮਾਨਾ ਜਯਾਨ ਨੂੰ ਤਿਰੂਵਨੰਤਪੁਰਮ ਤੋਂ ਉਮੀਦਵਾਰ ਬਣਾਇਆ ਹੈ। ਸੂਚੀ ਦੇ ਮੁਤਾਬਕ ਪੁਥੁਪੱਲੀ ਤੋਂ ਰਵਿੰਦਰਨਾਥ ਵੱਕਟਥਨਮ ਚੋਣ ਮੈਦਾਨ ਵਿਚ ਚੋਣ ਲੜਨਗੇ, ਜਦਕਿ ਕੇ.ਆਰ. ਚਵਾੜਾ ਤੋਂ ਰਾਜੇਸ਼, ਆਰ.ਐਸ. ਚਦਯਾਮੰਗਲਮ ਤੋਂ ਅਰੁਣ ਰਾਜ, ਪੀਰੁਮਾਦੇ ਤੋਂ ਵੀ. ਰਾਤੇਸ਼ ਮੈਦਾਨ ਵਿਚ ਉਤਾਰੇ ਗਏ ਹਨ।

ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, 10 ਰੁਪਏ ਤਕ ਵੱਧ ਗਈਆਂ ਕੀਮਤਾਂ, ਬਜਟ ਦੌਰਾਨ ਵੱਡਾ ਐਲਾਨ

ਇਸ ਦੇ ਨਾਲ ਹੀ ਵਿਵੇਕ ਗੋਪਨ ਨੂੰ ਅਰੁਵਿਕਾਰਾ ਸੀਟ, ਟੀ.ਐੱਨ. ਸੁਰੇਸ਼ ਨੂੰ ਕੋਵਲਮ ਅਤੇ ਐਸ. ਰਾਜਸ਼ੇਖਰਨ ਨਾਇਰ ਨੂੰ ਨੇਯਾਤਿਨਕਾਰਾ ਸੀਟ ਤੋਂ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਮਾਵੇਲੀਕਾਰਾ ਸੀਟ ਤੋਂ ਅਜੀਮੋਨ, ਚਿਰਾਇੰਕੀਝੂ ਤੋਂ ਬੀਐਸ ਅਨੂਪ ਅਤੇ ਅਦੂਰ ਸੀਟ ਤੋਂ ਪੰਡਾਲਮ ਪ੍ਰਤਾਪਨ ਨੂੰ ਉਮੀਦਵਾਰ ਬਣਾਇਆ ਹੈ।

ਇਹ ਵੀ ਪੜ੍ਹੋ - ਰਾਸ਼ਨ ਕਾਰਡ 'ਤੇ ਅਪ੍ਰੈਲ ਤੋਂ ਮਿਲੇਗਾ ਇੱਕਠਾ 3 ਮਹੀਨਿਆਂ ਦਾ ਰਾਸ਼ਨ, ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News