ਭਾਜਪਾ ਨੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

Saturday, Mar 21, 2026 - 02:45 PM (IST)

ਭਾਜਪਾ ਨੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 9 ਅਪ੍ਰੈਲ ਨੂੰ ਹੋਣ ਵਾਲੀਆਂ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਪਾਰਟੀ ਨੇ ਕਾਲਾਪੇਟ ਤੋਂ ਪੀਐੱਮਐੱਲ ਕਲਿਆਣਸੁੰਦਰਮ ਅਤੇ ਤਿਰੂਨੱਲਾਰ ਤੋਂ ਜੀਐੱਨਐੱਸ ਰਾਜਸ਼ੇਖਰਨ ਨੂੰ ਉਮੀਦਵਾਰ ਬਣਾਇਆ ਹੈ। ਸੂਚੀ ਅਨੁਸਾਰ, ਏ. ਨਮਸਿਵਾਯਮ ਨੂੰ ਮੰਨਾਦੀਪੇਟ, ਵੀਪੀ ਰਾਮਲਿੰਗਮ ਨੂੰ ਰਾਜਭਵਨ ਅਤੇ ਏ. ਜੌਨਕੁਮਾਰ ਨੂੰ ਮੁਦਲਿਆਰਪੇਟ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਮਾਨਵੇਲੀ ਸੀਟ ਤੋਂ ਏ.ਆਰ. ਸੇਲਵਮ, ਨੇਰਾਵੀ ਟੀਆਰ ਪੱਟਿਨਮ ਤੋਂ ਟੀ.ਕੇ.ਐੱਸ.ਐੱਮ. ਮੀਨਾਕਸ਼ੀਸੁੰਦਰਮ ਅਤੇ ਮਾਹੇ ਤੋਂ ਏ. ਦਿਨੇਸ਼ਨ ਚੋਣ ਲੜਨਗੇ। ਅਨੁਸੂਚਿਤ ਜਾਤੀ ਲਈ ਰਾਖਵੀਂ ਉਸੁਦੂ ਸੀਟ ਤੋਂ ਈ ਥੀਪੈਨਥਨ ਨੂੰ ਉਮੀਦਵਾਰ ਬਣਾਇਆ ਗਿਆ ਹੈ।

PunjabKesari

ਪੁਡੂਚੇਰੀ 'ਚ ਸੱਤਾਧਾਰੀ ਆਲ ਇੰਡੀਆ ਐੱਨ.ਆਰ. ਕਾਂਗਰਸ (ਏਆਈਐੱਨਆਰਸੀ) ਅਤੇ ਭਾਜਪਾ ਅੰਨਾਦਰਮੁਕ (ਆਲ ਇੰਡੀਆ ਦ੍ਰਵਿੜ ਮੁਨੇਤਰ ਕੜਗਮ) ਗਠਜੋੜ ਨੇ ਵਿਧਾਨ ਸਭਾ ਚੋਣਾਂ ਲਈ ਸੀਟ ਵੰਡ ਨੂੰ ਸ਼ੁੱਕਰਵਾਰ ਨੂੰ ਅੰਤਿਮ ਰੂਪ ਦੇ ਦਿੱਤਾ ਸੀ, ਜਿਸ ਦੇ ਅਧੀਨ ਏਆਈਐੱਨਆਰਸੀ 16 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇਗੀ ਅਤੇ ਭਾਜਪਾ ਬਾਕੀ 14 ਸੀਟਾਂ 'ਤੇ ਚੋਣ ਲੜੇਗੀ। ਪੁਡੂਚੇਰੀ ਦੇ ਮੁੱਖ ਮੰਤਰੀ ਅਤੇ ਏਆਈਐੱਨਆਰਸੀ ਨੇਤਾ ਐੱਨ.ਰੰਗਾਸਾਮੀ ਅਤੇ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਦੀ ਬੈਠਕ ਤੋਂ ਬਾਅਦ ਇਸ ਵਿਵਸਥਾ 'ਤੇ ਸਹਿਮਤੀ ਬਣੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News