ਭਾਜਪਾ ਦੇ ਰਾਮ ਸ਼ਿੰਦੇ ਚੁਣੇ ਗਏ ਮਹਾਰਾਸ਼ਟਰ ਵਿਧਾਨ ਕੌਂਸਲ ਦੇ ਚੇਅਰਮੈਨ
Thursday, Dec 19, 2024 - 07:34 PM (IST)
ਨਾਗਪੁਰ (ਏਜੰਸੀ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਮ ਸ਼ਿੰਦੇ ਨੂੰ ਵੀਰਵਾਰ ਨੂੰ ਬਿਨਾਂ ਵਿਰੋਧ ਮਹਾਰਾਸ਼ਟਰ ਵਿਧਾਨ ਕੌਂਸਲ ਦਾ ਚੇਅਰਮੈਨ ਚੁਣਿਆ ਗਿਆ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਰਾਮਰਾਜੇ ਨਾਇਕ-ਨਿੰਬਾਲਕਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ 7 ਜੁਲਾਈ 2022 ਤੋਂ ਕੌਂਸਲ ਚੇਅਰਮੈਨ ਦਾ ਅਹੁਦਾ ਖਾਲੀ ਸੀ।
ਇਹ ਵੀ ਪੜ੍ਹੋ: ਅਮਿਤ ਸ਼ਾਹ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਸਿਆਸਤ ਛੱਡ ਦੇਣੀ ਚਾਹੀਦੀ ਹੈ: ਲਾਲੂ ਪ੍ਰਸਾਦ
ਹੁਣ ਵਿਧਾਨ ਮੰਡਲ ਦੇ ਦੋਵਾਂ ਸਦਨਾਂ ’ਚ ਪ੍ਰੀਜ਼ਾਈਡਿੰਗ ਅਫ਼ਸਰ ਭਾਜਪਾ ਤੋਂ ਹਨ। ਪਿਛਲੇ ਹਫਤੇ ਭਾਜਪਾ ਵਿਧਾਇਕ ਰਾਹੁਲ ਨਾਰਵੇਕਰ ਇਥੇ ਜਾਰੀ ਸਰਦ ਰੁੱਤ ਸੈਸ਼ਨ ਦੌਰਾਨ ਇਸੇ ਤਰੀਕੇ ਨਾਲ ਮਹਾਰਾਸ਼ਟਰ ਦੀ 15ਵੀਂ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਸਨ। ਸ਼ਿੰਦੇ 8 ਜੁਲਾਈ 2022 ਨੂੰ ਮਹਾਰਾਸ਼ਟਰ ਵਿਧਾਨ ਕੌਂਸਲ ਦੇ ਮੈਂਬਰ ਬਣੇ ਸਨ। ਇਸ ਤੋਂ ਪਹਿਲਾਂ ਉਹ 2014 ਤੋਂ 2019 ਤੱਕ ਦੇਵੇਂਦਰ ਫੜਨਵੀਸ ਸਰਕਾਰ ਵਿੱਚ ਮੰਤਰੀ ਰਹੇ ਸਨ। ਉਹ 20 ਨਵੰਬਰ ਦੀਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਕਰਜਤ ਜਾਮਖੇੜ ਵਿਧਾਨ ਸਭਾ ਸੀਟ ਤੋਂ ਰਕਾਂਪਾ (ਐੱਸਪੀ) ਦੇ ਆਗੂ ਰੋਹਿਤ ਪਵਾਰ ਤੋਂ ਥੋੜੇ ਫਰਕ ਨਾਲ ਹਾਰ ਗਏ ਸਨ।
ਇਹ ਵੀ ਪੜ੍ਹੋ: ਅਮਰੀਕੀ ਰਾਜ ਕੈਲੀਫੋਰਨੀਆ 'ਚ ਲੱਗੀ ਐਮਰਜੈਂਸੀ, ਇਸ ਫਲੂ ਨਾਲ 34 ਲੋਕ ਪਾਏ ਗਏ ਸੰਕਰਮਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8