ਮੱਧ ਪ੍ਰਦੇਸ਼ ''ਚ ਭਾਜਪਾ ਦੀ ਹਨ੍ਹੇਰੀ ਕਾਂਗਰਸ ਦੇ ਤੰਬੂ ਨੂੰ ਉਖਾੜ ਸੁੱਟੇਗੀ: PM ਮੋਦੀ

Tuesday, Nov 14, 2023 - 05:34 PM (IST)

ਮੱਧ ਪ੍ਰਦੇਸ਼ ''ਚ ਭਾਜਪਾ ਦੀ ਹਨ੍ਹੇਰੀ ਕਾਂਗਰਸ ਦੇ ਤੰਬੂ ਨੂੰ ਉਖਾੜ ਸੁੱਟੇਗੀ: PM ਮੋਦੀ

ਸ਼ਾਜਾਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਲੋਕਾਂ ਦੇ ਜ਼ਬਰਦਸਤ ਸਮਰਥਨ ਕਾਰਨ ਮੱਧ ਪ੍ਰਦੇਸ਼ 'ਚ ਭਾਜਪਾ ਦੇ ਪੱਖ 'ਚ ਹਨ੍ਹੇਰੀ ਚੱਲ ਰਹੀ ਹੈ ਅਤੇ ਜਨਤਾ ਸੂਬੇ ਤੋਂ ਕਾਂਗਰਸ ਨੂੰ ਉਖਾੜ ਸੁੱਟੇਗੀ। ਉਹ 17 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸ਼ਾਜਾਪੁਰ 'ਚ ਇਕ ਚੋਣ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਇੱਥੇ ਸਭਾ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿੱਸਾ ਲੈਂਦੇ ਵੇਖ ਸਕਦਾ ਹਾਂ, ਜਿਨ੍ਹਾਂ ਵਿਚ ਕਈ ਧੁੱਪ ਵਿਚ ਖੜ੍ਹੇ ਹਨ ਕਿਉਂਕਿ ਸਭਾ ਲਈ ਕੀਤੀਆਂ ਗਈਆਂ  ਵਿਵਸਥਾਵਾਂ ਭੀੜ ਦੀ ਤੁਲਨਾ ਵਿਚ ਥੋੜ੍ਹੀਆਂ ਘੱਟ ਹਨ। ਪ੍ਰਦੇਸ਼ ਵਿਚ ਅਜਿਹੀ ਹਨ੍ਹੇਰੀ ਚੱਲੀ ਰਹੀ ਹੈ, ਜੋ ਸੂਬੇ ਵਿਚ ਕਾਂਗਰਸ ਦੇ ਤੰਬੂ ਨੂੰ ਉਖਾੜ ਸੁੱਟੇਗੀ।

ਇਹ ਵੀ ਪੜ੍ਹੋ-  ਬ੍ਰਹਮਕੁਮਾਰੀ ਆਸ਼ਰਮ ’ਚ ਖੁਦਕੁਸ਼ੀ ਕਰਨ ਵਾਲੀਆਂ ਭੈਣਾਂ ਨੇ 8 ਸਾਲ ਪਹਿਲਾਂ ਲਈ ਸੀ ਦੀਕਸ਼ਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿਚ ਵਿਕਾਸ ਲਈ ਭਾਰਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਹਰ ਕੋਈ ਦੇਸ਼ ਵਿਚ ਨਿਵੇਸ਼ ਕਰਨਾ ਚਾਹੁੰਦਾ ਹੈ ਕਿਉਂਕਿ ਇਸ ਦੀ ਅਰਥਵਿਵਸਥਾ ਦੁਨੀਆ 'ਚ 5ਵੇਂ ਨੰਬਰ 'ਤੇ ਹੈ। ਪ੍ਰਧਾਨ ਮੰਤਰੀ ਮੁਤਾਬਕ ਆਪਣੇ ਤੀਜੇ ਕਾਰਜਕਾਲ ਵਿਚ ਮੈਂ ਦੇਸ਼ ਦੀ ਅਰਥਵਿਵਸਥਾ ਨੂੰ ਦੁਨੀਆ 'ਚ ਉੱਚ ਤਿੰਨ ਅਰਥਵਿਵਸਥਾਵਾਂ ਵਿਚ ਲੈ ਕੇ ਜਾਵਾਂਗਾ। ਸ਼ਾਜਾਪੁਰ ਜ਼ਿਲ੍ਹੇ ਨੂੰ ਇਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਵਿਕਸਿਤ ਕਰਨ ਲਈ ਇਕ ਫੂਡ ਪ੍ਰੋਸੈਸਿੰਗ ਪਾਰਕ ਬਣਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਲਾਭ ਹੋਵੇਗਾ। 

ਇਹ ਵੀ ਪੜ੍ਹੋ-  ਲੋਕਾਂ 'ਚ BJP ਪ੍ਰਤੀ ਬੇਮਿਸਾਲ ਭਰੋਸਾ ਅਤੇ ਪਿਆਰ ਹੈ: PM ਮੋਦੀ

ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਜਿੱਥੇ ਵੀ ਸੱਤਾ 'ਚ ਆਉਂਦੀ ਹੈ, ਉੱਥੇ ਭ੍ਰਿਸ਼ਟਾਚਾਰ ਕਰਦੀ ਹੈ ਅਤੇ ਦੇਸ਼ 'ਚ ਸਿਰਫ ਇਕ ਪਰਿਵਾਰ ਦੇ ਕਲਿਆਣ ਲਈ ਕੰਮ ਕਰਦੀ ਹੈ। ਜ਼ਾਹਿਰ ਤੌਰ 'ਤੇ ਉਨ੍ਹਾਂ ਦਾ ਇਸ਼ਾਰਾ ਗਾਂਧੀ ਪਰਿਵਾਰ ਵੱਲ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਦਾ ਇਕਮਾਤਰ ਏਜੰਡਾ ਲੁੱਟਣਾ, ਲੁੱਟਣਾ ਅਤੇ ਲੁੱਟਣਾ ਅਤੇ ਅੱਤਿਆਚਾਰ ਕਰਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਨੇ ਦੋ ਦਿਨ ਪਹਿਲਾਂ ਦੀਵਾਲੀ ਮਨਾਈ ਅਤੇ ਹੁਣ ਉਹ 3 ਦਸੰਬਰ ਨੂੰ ਦੂਜੀ ਦੀਵਾਲੀ ਮਨਾਏਗਾ, ਜਿਸ ਦਿਨ ਮੱਧ ਪ੍ਰਦੇਸ਼ ਸਮੇਤ 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News