ਫਿਲਮ ''ਸਤਲੁਜ'' ਨੂੰ ਲੈ ਕੇ RP ਸਿੰਘ ਦਾ ਬਿਆਨ, ਕਿਹਾ-''ਸੈਂਸਰ ਬੋਰਡ ਤੋਂ ਨਹੀਂ ਮਿਲੀ ਸੀ ਮਨਜ਼ੂਰੀ''

Tuesday, Jul 07, 2026 - 03:34 PM (IST)

ਫਿਲਮ ''ਸਤਲੁਜ'' ਨੂੰ ਲੈ ਕੇ RP ਸਿੰਘ ਦਾ ਬਿਆਨ, ਕਿਹਾ-''ਸੈਂਸਰ ਬੋਰਡ ਤੋਂ ਨਹੀਂ ਮਿਲੀ ਸੀ ਮਨਜ਼ੂਰੀ''

ਨਵੀਂ ਦਿੱਲੀ- ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਮੰਗਲਵਾਰ ਨੂੰ ZEE5 ਤੋਂ ਫਿਲਮ 'ਸਤਲੁਜ' ਨੂੰ ਹਟਾਉਣ ਦੇ ਕੇਂਦਰ ਦੇ ਫੈਸਲੇ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨੂੰ ਜ਼ਰੂਰੀ ਸਰਟੀਫਿਕੇਸ਼ਨ ਪ੍ਰੋਸੈੱਸ (ਪ੍ਰਮਾਣਨ ਪ੍ਰਕਿਰਿਆ) ਪੂਰੀ ਕੀਤੇ ਬਿਨਾਂ OTT ਪਲੇਟਫਾਰਮ 'ਤੇ ਰਿਲੀਜ਼ ਕੀਤੀ ਗਈ ਸੀ। 
ਇਸ ਮੁੱਦੇ 'ਤੇ ਗੱਲ ਕਰਦੇ ਹੋਏ ਆਰਪੀ ਸਿੰਘ ਨੇ ਕਿਹਾ ਕਿ ਰਿਲੀਜ਼ ਤੋਂ ਪਹਿਲਾਂ ਫਿਲਮ ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਮਿਲੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਕੇਂਦਰ ਸਰਕਾਰ ਦੇ ਸਾਹਮਣੇ ਇਹ ਮਾਮਲਾ ਚੁੱਕਣ ਤੋਂ ਬਾਅਦ ਇਕ ਰਿਵਿਊ ਕਮੇਟੀ (ਸਮੀਖਿਆ ਕਮੇਟੀ) ਬਣਾਈ ਜਾਵੇਗੀ। 

ਇਸ ਫੈਸਲੇ ਨੂੰ ਜ਼ਰੂਰੀ ਦੱਸਦੇ ਹੋਏ ਸਿੰਘ ਨੇ ਕਿਹਾ,''ਫਿਲਮ ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਮਿਲੀ ਸੀ, ਫਿਰ ਵੀ ਇਹ ਓਟੀਟੀ 'ਤੇ ਚੱਲ ਰਹੀ ਸੀ। ਇਸ ਲਈ ਸਰਕਾਰ ਨੇ ਇਸ 'ਤੇ ਰੋਕ ਲਗਾ ਦਿੱਤੀ। ਸਾਡੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਭਾਰਤ ਸਰਕਾਰ ਨੂੰ ਇਸ ਲਈ ਅਪੀਲ ਕੀਤੀ ਸੀ ਅਤੇ ਇਸ 'ਤੇ ਇਕ ਰਿਵਿਊ ਕਮੇਟੀ ਬਣਾਈ ਜਾਵੇਗੀ, ਜਿਸ ਤੋਂ ਬਾਅਦ ਇਸ ਮਾਮਲੇ 'ਤੇ ਫੈਸਲਾ ਲਿਆ ਜਾਵੇਗਾ।'' ਇਸ ਤੋਂ ਪਹਿਲਾਂ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ (I&B) ਨੇ ਕਿਹਾ ਸੀ ਕਿ ਫਿਲਮ ਨੂੰ ਜ਼ਰੂਰੀ ਸਰਟੀਫਿਕੇਸ਼ਨ ਪ੍ਰੋਸੈੱਸ ਪੂਰੇ ਕੀਤੇ ਬਿਨਾਂ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਸੀ, ਜਦੋਂ ਕਿ ZEE5 ਨੇ ਪੁਸ਼ਟੀ ਕੀਤੀ ਹੈ ਕਿ ਫਿਲਮ ਅਗਲੇ ਆਦੇਸ਼ ਤੱਕ ਭਾਰਤ 'ਚ ਉਪਲੱਬਧ ਨਹੀਂ ਰਹੇਗੀ। ਆਈਬੀ ਮੰਤਰਾਲਾ ਦੇ ਅਧਿਕਾਰੀਆਂ ਅਨੁਸਾਰ, ਫਿਲਮ ਕੋਲ ਥਿਏਟ੍ਰਿਕਲ ਰਿਲੀਜ਼ (ਸਿਨੇਮਾਘਰਾਂ 'ਚ ਰਿਲੀਜ਼) ਲਈ ਜ਼ਰੂਰੀ ਸਰਟੀਫਿਕੇਸ਼ਨ ਨਹੀਂ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News