AI ਦੀ ਸੁਰੱਖਿਅਤ ਵਰਤੋਂ ''ਤੇ TRAI ਸਖ਼ਤ, ਪ੍ਰਸਤਾਵਿਤ ਡਰਾਫਟ ''ਚ ਬੋਰਡ ਦੀ ਮਨਜ਼ੂਰੀ ਨੂੰ ਲਾਜ਼ਮੀ ਬਣਾਉਣ ਦੀ ਸਿਫ਼ਾਰਸ਼
Saturday, Oct 31, 2026 - 09:04 AM (IST)
ਨਵੀਂ ਦਿੱਲੀ (ਏਜੰਸੀ)-ਟੈਲੀਕਾਮ ਰੈਗੂਲੇਟਰ ਟ੍ਰਾਈ ਨੇ ਦੂਰਸੰਚਾਰ ਨੈੱਟਵਰਕ ਅਤੇ ਸੇਵਾਵਾਂ ਵਿਚ ਏ. ਆਈ. ਦੇ ਜ਼ਿੰਮੇਵਾਰ ਇਸਤੇਮਾਲ ਲਈ ਸ਼ੁੱਕਰਵਾਰ ਨੂੰ ਵਿਆਪਕ ਦਿਸ਼ਾ-ਨਿਰਦੇਸ਼ਾਂ ਦਾ ਮਸੌਦਾ ਜਾਰੀ ਕੀਤਾ। ਇਸ ਦੇ ਤਹਿਤ ਦੂਰਸੰਚਾਰ ਕੰਪਨੀਆਂ ਨੂੰ ਡਾਇਰੈਕਟਰ ਬੋਰਡ ਤੋਂ ਮਨਜ਼ੂਰਸ਼ੁਦਾ ਏ. ਆਈ. ਨੀਤੀ ਬਣਾਉਣੀ ਹੋਵੇਗੀ, ਵਿਸ਼ੇਸ਼ ਨਿਗਰਾਨੀ ਅਤੇ ਸੁਰੱਖਿਆ ਕਮੇਟੀਆਂ ਗਠਿਤ ਕਰਨੀਆਂ ਹੋਣਗੀਆਂ ਅਤੇ ਏ. ਆਈ. ਨਾਲ ਜੁੜੀਆਂ ਗੰਭੀਰ ਘਟਨਾਵਾਂ ਦੀ ਜਾਣਕਾਰੀ ਟ੍ਰਾਈ ਨੂੰ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਪੁਲਾੜ 'ਚ ਭਾਰਤ ਦੀ ਵੱਡੀ ਛਲਾਂਗ: ਇਸਰੋ ਨੇ ਸਫ਼ਲਤਾਪੂਰਵਕ ਲਾਂਚ ਕੀਤਾ NVS-03 ਸੈਟੇਲਾਈਟ
ਟੈਲੀਕਾਮ ਰੈਗੂਲੇਟਰ ਅਥਾਰਿਟੀ (ਟ੍ਰਾਈ) ਨੇ ਸਬੰਧਤ ਧਿਰਾਂ ਤੋਂ ਸੁਝਾਅ ਮੰਗਣ ਲਈ ਜਾਰੀ ਮਸੌਦੇ ਵਿਚ ਕਿਹਾ ਹੈ ਕਿ ਕੰਪਨੀਆਂ ਆਪਣੇ ਨੈੱਟਵਰਕ ਅਤੇ ਸੇਵਾਵਾਂ ਵਿਚ ਇਸਤੇਮਾਲ ਹੋਣ ਵਾਲੀਆਂ ਏ. ਆਈ. ਪ੍ਰਣਾਲੀਆਂ ਦੇ ਨਤੀਜਿਆਂ ਲਈ ਜਵਾਬਦੇਹ ਹੋਣਗੀਆਂ। ਇਹ ਜ਼ਿੰਮੇਵਾਰੀ ਇਸ ਗੱਲ ਤੋਂ ਪ੍ਰਭਾਵਿਤ ਨਹੀਂ ਹੋਵੇਗੀ ਕਿ ਏ. ਆਈ. ਪ੍ਰਣਾਲੀ ਕੰਪਨੀ ਨੇ ਖ਼ੁਦ ਵਿਕਸਤ ਕੀਤੀ ਹੈ, ਕਿਸੇ ਤੀਜੀ ਧਿਰ ਤੋਂ ਖ਼ਰੀਦੀ ਹੈ ਜਾਂ ਆਊਟਸੋਰਸ ਕੀਤੀ ਹੈ। ਟ੍ਰਾਈ ਨੇ ਮਸੌਦਾ ਦਿਸ਼ਾ-ਨਿਰਦੇਸ਼ਾਂ ’ਤੇ ਹਿੱਸੇਦਾਰਾਂ ਤੋਂ 27 ਨਵੰਬਰ ਤੱਕ ਸੁਝਾਅ ਮੰਗੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
