ਭਾਜਪਾ ਲਈ ਸੱਤਾ ਸੇਵਾ ਦਾ ਮਾਧਿਅਮ, ਨਾ ਕਿ ਸੱਤਾ ਦਾ ਆਨੰਦ ਮਾਣਨ ਦਾ ਜ਼ਰੀਆ : CM ਸੈਣੀ
Monday, Jun 08, 2026 - 05:39 PM (IST)
ਨਾਰਨੌਲ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਇੱਥੇ ਪਾਰਟੀ ਦੇ ਨਵੇਂ ਬਣੇ ਜ਼ਿਲ੍ਹਾ ਦਫ਼ਤਰ 'ਨਮੋ ਕਮਲ' ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਸੱਤਾ ਭਾਜਪਾ ਲਈ ਅਧਿਕਾਰ ਦਾ ਆਨੰਦ ਮਾਣਨ ਦਾ ਸਾਧਨ ਨਹੀਂ ਹੈ, ਸਗੋਂ ਲੋਕਾਂ ਦੀ ਸੇਵਾ ਕਰਨ ਦਾ ਮਾਧਿਅਮ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਹਵਨ 'ਚ ਹਿੱਸਾ ਲਿਆ। ਇਸ ਸਮਾਗਮ ਦੀ ਪ੍ਰਧਾਨਗੀ ਹਰਿਆਣਾ ਭਾਜਪਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕੀਤੀ। ਸੈਣੀ ਨੇ ਆਪਣੇ ਸੰਬੋਧਨ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਅਧੀਨ ਰਾਜ ਦੇ ਦੱਖਣੀ ਖੇਤਰ ਵਲੋਂ ਝੇਲੇ ਗਏ ਭੇਦਭਾਵ ਨੂੰ ਖ਼ਤਮ ਕਰਨ ਦਿੱਤਾ ਹੈ ਅਤੇ 'ਹਰਿਆਣਾ, ਇਕ, ਹਰਿਆਣਵੀ ਇਕ' ਦੇ ਦ੍ਰਿਸ਼ਟੀਕੋਣ ਨੂੰ ਹਕੀਕਤ 'ਚ ਬਦਲਦੇ ਹੋਏ ਪੂਰੇ ਸੂਬੇ 'ਚ ਸੰਤੁਲਿਤ ਵਿਕਾਸ ਯਕੀਨੀ ਕੀਤਾ ਹੈ। ਮਹਾਰਿਸ਼ੀ ਚਯਵਨ ਦੀ ਪਵਿੱਤਰ ਧਰਤੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੈਣੀ ਨੇ ਕਿਹਾ ਕਿ ਇਸ ਖੇਤਰ 'ਚ ਦੇਸ਼ ਭਗਤੀ ਅਤੇ ਬਲੀਦਾਨ ਦੀ ਵਿਰਾਸਤ ਹੈ, ਜਿਸ ਨੇ ਰਾਸ਼ਟਰ ਦੀ ਰੱਖਿਆ 'ਚ ਸਰਵਉੱਚ ਬਲੀਦਾਨ ਦੇਣ ਵਾਲੇ ਬਹਾਦਰ ਪੁੱਤਾਂ ਨੂੰ ਜਨਮ ਦਿੱਤਾ।
ਮਹੇਂਦਰਗੜ੍ਹ ਜ਼ਿਲ੍ਹੇ ਦੇ ਵਿਕਾਸ 'ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਨਾਰਨੌਲ ਅਤੇ ਨੇੜੇ-ਤੇੜੇ ਦੇ ਖੇਤਰਾਂ 'ਚ ਸੜਕ ਸੰਪਰਕ ਨੂੰ ਕਾਫ਼ੀ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਖੇਤਰ 'ਚ ਕਈ ਮਹੱਤਵਪੂਰਨ ਪ੍ਰਾਜੈਕਟ ਨਿਰਮਾਣ ਅਧੀਨ ਹਨ ਅਤੇ ਇਨ੍ਹਾਂ 'ਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਸੈਣੀ ਨੇ ਖੇਤਰ 'ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੇ ਸੰਕਟ ਦੀ ਸਮੱਸਿਆ ਦੇ ਹੱਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਕਰਨ ਲਈ ਕੰਮ ਕੀਤਾ ਹੈ ਕਿ ਨਹਿਰ ਦਾ ਪਾਣੀ ਅੰਤਿਮ ਛੋਰ ਦੇ ਖੇਤਰਾਂ ਤੱਕ ਵੀ ਪਹੁੰਚੇ, ਜਿਸ ਨਾਲ ਸਾਲਾਂ ਤੋਂ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਨਿਵਾਸੀਆਂ ਨੂੰ ਰਾਹਤ ਮਿਲੇ। ਮਹੇਂਦਰਗੜ੍ਹ ਜ਼ਿਲ੍ਹੇ 'ਚ ਨਵੇਂ ਜ਼ਿਲ੍ਹਾ ਦਫ਼ਤਰ ਦੀ ਸਥਾਪਨਾ ਦਾ ਭਾਜਪਾ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਸੈਣੀ ਨੇ ਕਿਹਾ ਕਿ ਸੰਗਠਨਾਤਮਕ ਕੇਂਦਰ ਦਾ ਉਦਘਾਟਨ ਮਾਣ ਅਤੇ ਸੰਤੋਸ਼ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਦਲਾਂ ਦੇ ਦਫ਼ਤਰ ਸਿਰਫ਼ ਇੱਟ, ਸੀਮੈਂਟ ਅਤੇ ਗਾਰੇ ਨਾਲ ਬਣੀਆਂ ਇਮਾਰਤਾਂ ਨਹੀਂ ਹਨ ਸਗੋਂ ਸੰਗਠਨਾਤਮਕ ਸ਼ਕਤੀ, ਵਿਚਾਰਧਾਰਾ ਅਤੇ ਊਰਜਾ ਦਾ ਕੇਂਦਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਲਈ ਪਾਰਟੀ ਦਫ਼ਤਰ ਸੰਗਠਨ ਅਤੇ ਸੇਵਾ ਦਾ ਮੰਦਰ ਹੈ, ਜਿੱਥੋਂ ਰਾਸ਼ਟਰ ਦੀ ਸੇਵਾ ਕਰਨ ਦਾ ਸੰਕਲਪ ਮਜ਼ਬੂਤ ਹੁੰਦਾ ਹੈ ਅਤੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਕਾਸ ਅਤੇ ਕਲਿਆਣਕਾਰੀ ਯੋਜਨਾਵਾਂ ਸਮਾਜ ਦੇ ਅੰਤਿਮ ਵਿਅਕਤੀ ਤੱਕ ਪਹੁੰਚੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
