ਨਾਇਬ ਸੈਣੀ ਦੀ ਮੂਰਤੀ ਮੋਢੇ 'ਤੇ ਚੁੱਕ ਵਿਅਕਤੀ ਨੇ ਸ਼ੁਰੂ ਕੀਤੀ ਕਾਂਵੜ ਯਾਤਰਾ, ਕਿਹਾ-CM ਤੋਂ ਕਰਵਾਵਾਂਗਾ ਜਲਅਭਿਸ਼ੇਕ

Saturday, Aug 08, 2026 - 02:09 PM (IST)

ਨਾਇਬ ਸੈਣੀ ਦੀ ਮੂਰਤੀ ਮੋਢੇ 'ਤੇ ਚੁੱਕ ਵਿਅਕਤੀ ਨੇ ਸ਼ੁਰੂ ਕੀਤੀ ਕਾਂਵੜ ਯਾਤਰਾ, ਕਿਹਾ-CM ਤੋਂ ਕਰਵਾਵਾਂਗਾ ਜਲਅਭਿਸ਼ੇਕ

ਪੰਚਕੂਲਾ : ਸਾਵਣ ਦੇ ਪਵਿੱਤਰ ਮਹੀਨੇ ਦੌਰਾਨ ਹਰਿਆਣਾ ਵਿੱਚ ਇੱਕ ਵਿਅਕਤੀ ਨੇ ਅਨੋਖੀ ਕਾਂਵੜ ਯਾਤਰਾ ਸ਼ੁਰੂ ਕੀਤੀ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਥੇ ਇੱਕ ਬਲਾਕ ਸਮਿਤੀ ਮੈਂਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੂਰਤੀ ਨੂੰ ਆਪਣੇ ਮੋਢੇ 'ਤੇ ਲੈ ਕੇ ਹਰਿਦੁਆਰ ਤੋਂ ਕਾਂਵੜ ਯਾਤਰਾ ਕਰ ਰਿਹਾ ਹੈ। ਸ਼ਿਵ ਭਗਤ ਦਾ ਕਹਿਣਾ ਹੈ ਕਿ ਉਹ ਗੰਗਾ ਜਲ ਲਿਆਵੇਗਾ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਭਗਵਾਨ ਸ਼ਿਵ ਦਾ ਜਲਅਭਿਸ਼ੇਕ ਕਰਵਾਉਣਗੇ। ਇਹ ਸ਼ਿਵ ਭਗਤ ਹਰ ਰੋਜ਼ ਲਗਭਗ 35 ਕਿਲੋਮੀਟਰ ਦੀ ਪੈਦਲ ਯਾਤਰਾ ਕਰ ਰਿਹਾ ਹੈ।

ਪੜ੍ਹੋ ਇਹ ਵੀ - ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ ਵਲੋਂ ਜਾਰੀ ਐਡਵਾਇਜ਼ਰੀ

ਲਗਾਤਾਰ ਪੈਦਲ ਤੁਰਨ ਕਾਰਨ ਉਸਦੇ ਪੈਰਾਂ ਵਿੱਚ ਛਾਲੇ ਪੈ ਗਏ ਹਨ ਪਰ ਇਸ ਦੇ ਬਾਵਜੂਦ ਉਸਦੀ ਆਸਥਾ ਅਤੇ ਦ੍ਰਿੜਤਾ ਬਰਕਰਾਰ ਹੈ, ਜਿਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ। ਇਸ ਸਬੰਧ ਵਿਚ ਉਸ ਨੇ ਕਿਹਾ ਕਿ ਭਗਵਾਨ ਸ਼ਿਵ ਦੇ ਆਸ਼ੀਰਵਾਦ, ਕਿਰਪਾ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪ੍ਰਤੀ ਸਤਿਕਾਰ ਦੀ ਭਾਵਨਾ ਨਾਲ ਉਹ ਇਸ ਔਖੀ ਯਾਤਰਾ ਨੂੰ ਪੂਰਾ ਕਰ ਰਿਹਾ ਹੈ। ਯਾਤਰਾ ਦੌਰਾਨ ਮੁੱਖ ਮੰਤਰੀ ਦੀ ਮੂਰਤੀ ਨੂੰ ਆਪਣੇ ਮੋਢੇ 'ਤੇ ਵਿਸ਼ੇਸ਼ ਤੌਰ 'ਤੇ ਰੱਖਣ ਵਾਲਾ ਇਹ ਸ਼ਿਵ ਭਗਤ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣ ਗਿਆ ਹੈ।

ਪੜ੍ਹੋ ਇਹ ਵੀ - 17 ਅਗਸਤ ਤੋਂ ਔਰਤਾਂ ਦੇ ਖਾਤੇ 'ਚ ਆਉਣਗੇ 3-3 ਹਜ਼ਾਰ ਰੁਪਏ! ਸ਼ੁਭੇਂਦੂ ਸਰਕਾਰ ਦਾ ਵੱਡਾ ਐਲਾਨ

ਇਸ ਦੌਰਾਨ ਰਸਤੇ ਵਿੱਚ ਬਹੁਤ ਸਾਰੇ ਸ਼ਰਧਾਲੂ ਉਨ੍ਹਾਂ ਨੂੰ ਹੌਂਸਲਾ ਦਿੰਦੇ ਹੋਏ ਉਸ ਦਾ ਸਵਾਗਤ ਕਰ ਰਹੇ ਹਨ। ਉਸ ਦੀ ਵਿਲੱਖਣ ਕਾਂਵੜ ਯਾਤਰਾ ਨੂੰ ਵਿਸ਼ਵਾਸ ਅਤੇ ਸ਼ਰਧਾ ਦਾ ਪ੍ਰਤੀਕ ਕਹਿ ਰਹੇ ਹਨ। ਸ਼ਿਵ ਭਗਤ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਉਹ ਗੰਗਾ ਜਲ ਲੈ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਭਗਵਾਨ ਸ਼ਿਵ ਦੇ ਜਲ ਅਭਿਸ਼ੇਕ ਦੀ ਰਸਮ ਕਰਵਾਉਣ। ਇਸ ਸੰਕਲਪ ਨਾਲ ਉਹ ਪੂਰੀ ਸ਼ਰਧਾ ਅਤੇ ਭਗਤੀ ਨਾਲ ਆਪਣੀ ਕਾਂਵੜ ਯਾਤਰਾ ਪੂਰੀ ਕਰ ਰਿਹਾ ਹੈ।

ਪੜ੍ਹੋ ਇਹ ਵੀ - 95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News