1,2,3 ਤੇ 4 ਅਗਸਤ ਤੱਕ ਪਵੇਗਾ ਭਾਰੀ ਮੀਂਹ, IMD ਵਲੋਂ ਇਨ੍ਹਾਂ ਸੂਬਿਆਂ ਲਈ ਹਨ੍ਹੇਰੀ ਤੂਫਾਨ ਦਾ Alert

Friday, Jul 31, 2026 - 01:27 PM (IST)

1,2,3 ਤੇ 4 ਅਗਸਤ ਤੱਕ ਪਵੇਗਾ ਭਾਰੀ ਮੀਂਹ, IMD ਵਲੋਂ ਇਨ੍ਹਾਂ ਸੂਬਿਆਂ ਲਈ ਹਨ੍ਹੇਰੀ ਤੂਫਾਨ ਦਾ Alert

ਨੈਸ਼ਨਲ ਡੈਸਕ- ਮੌਸਮ ਵਿਗਿਆਨ ਵਿਭਾਗ ਨੇ ਚਾਰ ਅਗਸਤ ਤੱਕ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ 'ਚ ਲਗਾਤਾਰ ਬਾਰਿਸ਼ ਦਾ ਅਨੁਮਾਨ ਲਗਾਇਆ ਹੈ। ਆਈਐੱਮਡੀ ਦੀ ਸ਼ੁੱਕਰਵਾਰ ਦੀ ਬੁਲੇਟਿਨ 'ਚ ਦੱਸਿਆ ਗਿਆ ਕਿ ਇਨ੍ਹਾਂ ਇਲਾਕਿਆਂ 'ਚ ਬਾਰਿਸ਼ ਨਾਲ ਹਨ੍ਹੇਰੀ-ਤੂਫਾਨ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਵੀ ਚੱਲਣ ਦਾ ਅਨੁਮਾਨ ਹੈ। ਪੂਰਬੀ ਵਿਦਰਭ ਅਤੇ ਪੱਛਮੀ-ਮੱਧ ਛੱਤੀਸਗੜ੍ਹ ਦੇ ਉੱਪਰ ਬਣਿਆ ਘੱਟ ਦਬਾਅ ਦਾ ਖੇਤਰ ਪੱਛਮ ਵੱਲ ਵਧ ਗਿਆ ਹੈ ਅਤੇ ਸਵੇਰੇ 5.30 ਵਜੇ ਤੱਕ ਮੱਧ ਵਿਦਰਭ ਅਤੇ ਦੱਖਣ ਮੱਧ ਪ੍ਰਦੇਸ਼ ਦੇ ਉੱਪਰ ਕੇਂਦਰਿਤ ਹੋ ਗਿਆ ਹੈ।

ਇਸ ਪ੍ਰਣਾਲੀ ਨੂੰ ਅਗਲੇ 24 ਘੰਟਿਆਂ 'ਚ ਵਿਦਰਭ ਅਤੇ ਦੱਖਣ ਮੱਧ ਪ੍ਰਦੇਸ਼ ਤੋਂ ਹੁੰਦੇ ਹੋਏ ਪੱਛਮੀ-ਉੱਤਰ-ਪੱਛਮੀ ਵੱਲ ਵਧਣ ਦੀ ਉਮੀਦ ਹੈ, ਜਿਸ ਨਾਲ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮਾਨਸੂਨ ਸਰਗਰਮੀ ਬਣੀ ਰਹੇਗੀ। ਆਈਐੱਮਡੀ ਨੇ 31 ਜੁਲਾਈ ਤੋਂ ਚਾਰ ਅਗਸਤ ਤੱਕ ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ 'ਚ ਵਿਆਪਕ ਬਾਰਿਸ਼ ਨਾਲ ਹਨ੍ਹੇਰੀ, ਤੂਫਾਨ, ਬਿਜਲੀ ਅਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਲਗਾਇਆ ਹੈ। ਆਈਐੱਮਡੀ ਨੇ 31 ਜੁਲਾਈ ਤੋਂ 3 ਅਗਸਤ ਤੱਕ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਹੈ।

ਪੰਜਾਬ 'ਚ ਇਕ ਤੋਂ ਤਿੰਨ ਅਗਸਤ ਵਿਚਾਲੇ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ, ਜਦੋਂ ਕਿ 31 ਜੁਲਾਈ ਨੂੰ ਕੁਝ ਇਲਾਕਿਆਂ 'ਚ ਬਾਰਿਸ਼ ਹੋ ਸਕਦੀ ਹੈ। ਉੱਤਰ-ਪੱਛਮੀ ਭਾਰਤ ਦੇ ਹੋਰ ਹਿੱਸਿਆਂ 'ਚ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ-ਲੱਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ 'ਚ 5 ਅਗਸਤ ਤੱਕ ਬਾਰਿਸ਼ ਨਾਲ ਹਨ੍ਹੇਰੀ-ਤੂਫਾਨ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News