ਭਾਜਪਾ 95, ਕਾਂਗਰਸ 82 ਤੇ ਹੋਰ ਪਾਰਟੀਆਂ ਨੂੰ 5 ਸੀਟਾਂ

12/05/2017 10:30:23 AM

ਅਹਿਮਦਾਬਾਦ—ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੋ ਪੜਾਵਾਂ ਵਿਚ 9 ਅਤੇ 14 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਸੱਤਾਧਾਰੀ ਪਾਰਟੀ ਭਾਜਪਾ ਭਾਰੀ ਬਹੁਮਤ ਨਾਲ ਜਿੱਤਣ ਦਾ ਦਾਅਵਾ ਕਰ ਰਹੀ ਹੈ ਪਰ ਇਕ ਟੀ. ਵੀ. ਚੈਨਲ ਏ. ਬੀ. ਪੀ. ਨਿਊਜ਼ ਅਤੇ ਸੀ. ਐੱਸ. ਡੀ. ਐੱਸ. ਵੱਲੋਂ ਕੀਤੇ ਗਏ ਸਰਵੇ ਅਨੁਸਾਰ ਗੁਜਰਾਤ ਦੇ ਅੰਤਿਮ ਓਪੀਨੀਅਨ ਪੋਲ ਵਿਚ ਭਾਜਪਾ ਨੂੰ ਕਾਂਗਰਸ ਵੱਲੋਂ ਸਖਤ ਟੱਕਰ ਦੇਣ ਦਾ ਰੁਝਾਨ ਦਿਖਾਇਆ ਗਿਆ ਹੈ। ਸੂਬੇ ਦੇ 4 ਜ਼ੋਨਾਂ ਵਿਚੋਂ 2 'ਚ ਭਾਜਪਾ ਅਤੇ 2 'ਚ ਕਾਂਗਰਸ ਅੱਗੇ ਹੈ।
ਸ਼ਹਿਰੀ ਖੇਤਰਾਂ ਵਿਚ ਭਾਜਪਾ ਅਤੇ ਪਿੰਡਾਂ ਵਿਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਉਥੇ ਹੀ ਆਦਿਵਾਸੀ ਖੇਤਰਾਂ ਵਿਚ ਭਾਜਪਾ ਨੂੰ ਨੁਕਸਾਨ ਹੋਇਆ ਹੈ । ਸਰਵੇ ਅਨੁਸਾਰ 182 ਸੀਟਾਂ ਵਿਚੋਂ ਭਾਜਪਾ ਨੂੰ 95 (91-99) ਸੀਟਾਂ, ਕਾਂਗਰਸ ਨੂੰ 82 (78-86) ਸੀਟਾਂ ਅਤੇ ਹੋਰ ਪਾਰਟੀਆਂ  ਨੂੰ 5 (3-7) ਸੀਟਾਂ ਮਿਲਣ ਦਾ ਅਨੁਮਾਨ ਹੈ । ਇਸ ਸਰਵੇ ਤੋਂ ਸਪੱਸ਼ਟ ਹੁੰਦਾ  ਹੈ ਕਿ ਵੋਟਾਂ ਦਾ ਸਮਾਂ ਨੇੜੇ ਆਉਣ ਦੇ ਨਾਲ-ਨਾਲ ਭਾਜਪਾ ਅਤੇ ਕਾਂਗਰਸ ਵਿਚਕਾਰ ਕਾਂਟੇ ਦੀ ਟੱਕਰ ਹੋਣ ਦੀ ਸੰਭਾਵਨਾ ਹੈ। ਭਾਜਪਾ ਅਤੇ ਕਾਂਗਰਸ ਨੂੰ 43-43 ਫੀਸਦੀ ਅਤੇ ਹੋਰ ਪਾਰਟੀਆਂ ਨੂੰ 14 ਫੀਸਦੀ ਵੋਟਾਂ ਮਿਲਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ।


Related News