ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ

Saturday, Jan 07, 2023 - 04:34 AM (IST)

ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ

ਹਾਪੁੜ (ਇੰਟ.)-ਉੱਤਰ ਪ੍ਰਦੇਸ਼ ’ਚ ਬਰਫੀਲੀਆਂ ਅਤੇ ਤੇਜ਼ ਹਵਾਵਾਂ ਨੇ ਕੁਝ ਥਾਵਾਂ ’ਤੇ ਧੁੱਪ ਨਿਕਲਣ ਦੇ ਬਾਵਜੂਦ ਲੋਕਾਂ ਨੂੰ ਠੰਡ ਨਾਲ ਬੇਹਾਲ ਕੀਤਾ ਹੋਇਆ ਹੈ। ਠੰਡ ਦੇ ਨਾਲ-ਨਾਲ ਪੈ ਰਹੀ ਧੁੰਦ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਜਿੱਥੇ ਬੱਚੇ ਅਕਸਰ ਇਸ ਕੜਾਕੇ ਦੀ ਠੰਡ ’ਚ ਨਹਾਉਣ ਤੋਂ ਕੰਨੀਂ ਕਤਰਾਉਂਦੇ ਹਨ ਪਰ ਯੂ. ਪੀ. ਦੇ ਹਾਪੁੜ ’ਚ ਬੱਚੇ ਨੂੰ ਨਹਾਉਣ ਲਈ ਕਹਿਣਾ ਇਕ ਮਾਂ ਨੂੰ ਭਾਰੀ ਪੈ ਗਿਆ। 9 ਸਾਲ ਦੇ ਬੱਚੇ ਨੇ ਮਾਂ ਨੂੰ ਫੜਨ ਲਈ ਪੁਲਸ ਬੁਲਾ ਲਈ। ਮਾਮਲਾ ਗੜ੍ਹਮੁਕਤੇਸ਼ਵਰ ਕੋਤਵਾਲੀ ਖੇਤਰ ਦੇ ਅਖਾਪੁਰ ਪਿੰਡ ਦਾ ਹੈ। ਇਥੋਂ ਦਾ ਇਕ ਵਸਨੀਕ ਆਪਣੇ ਬੇਟੇ ਨੂੰ ਪਿੰਡ ਦੇ ਹੀ ਇਕ ਸੈਲੂਨ ’ਚ ਲੈ ਗਿਆ। ਉੱਥੇ ਉਸ ਦੇ ਪਿਤਾ ਨੇ ਆਪਣੀ ਮਰਜ਼ੀ ਨਾਲ ਉਸ ਦੇ ਵਾਲ ਕਟਵਾਉਣੇ ਸ਼ੁਰੂ ਕਰ ਦਿੱਤੇ।

ਇਹ ਖ਼ਬਰ ਵੀ ਪੜ੍ਹੋ : ਲੰਡਨ ਤੋਂ ਬੈਂਗਲੁਰੂ ਜਾ ਰਹੇ ਜਹਾਜ਼ ’ਚ ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਨੇ ਇੰਝ ਬਚਾਈ ਵਿਅਕਤੀ ਦੀ ਜਾਨ

ਇਸ ਦੌਰਾਨ ਬੱਚੇ ਨੇ ਆਪਣੇ ਸਟਾਈਲ ’ਚ ਵਾਲ ਕਟਵਾਉਣ ਦੀ ਜ਼ਿੱਦ ਫੜ ਲਈ ਪਰ ਪਿਤਾ ਦੀ ਸਖ਼ਤੀ ਨੂੰ ਦੇਖਦੇ ਹੋਏ ਬੱਚੇ ਨੇ ਆਪਣੇ ਵਾਲ ਕਟਵਾ ਲਏ। ਉਸ ਤੋਂ ਬਾਅਦ ਉਹ ਘਰ ਪਹੁੰਚ ਗਿਆ। ਘਰ ’ਚ ਜਦੋਂ ਉਸ ਦੀ ਮਾਂ ਨੇ ਉਸ ਨੂੰ ਨਹਾਉਣ ਲਈ ਕਿਹਾ ਤਾਂ ਬੱਚੇ ਨੇ ਠੰਡ ਲੱਗਣ ਦਾ ਬਹਾਨਾ ਲਗਾ ਕੇ ਨਹਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਿਤਾ ਨੇ ਝਿੜਕਿਆ। ਬਸ ਫਿਰ ਕੀ ਸੀ ਬੱਚੇ ਨੇ ਮਾਤਾ-ਪਿਤਾ ਤੋਂ ਨਾਰਾਜ਼ ਹੋ ਕੇ ਪੀ. ਆਰ. ਵੀ. ਡਾਇਲ 112 ’ਤੇ ਪੁਲਸ ਨੂੰ ਸੂਚਨਾ ਦੇ ਕੇ ਮੌਕੇ ’ਤੇ ਬੁਲਾ ਲਿਆ। ਮੌਕੇ ’ਤੇ ਪਹੁੰਚੀ ਡਾਇਲ 112 ਦੀ ਪੁਲਸ ਵੀ ਬੱਚੇ ਵੱਲੋਂ ਦਿੱਤੀ ਗਈ ਸੂਚਨਾ ਸੁਣ ਕੇ ਹਾਸਾ ਨਾ ਰੋਕ ਸਕੀ। ਕਿਸੇ ਤਰ੍ਹਾਂ ਬੱਚੇ ਨੂੰ ਸਮਝਾ ਕੇ ਪੁਲਸ ਮੁਲਾਜ਼ਮ ਉਥੋਂ ਵਾਪਸ ਪਰਤ ਗਏ।

ਇਹ ਖ਼ਬਰ ਵੀ ਪੜ੍ਹੋ : ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ, ਘਰ ਆ ਕੇ ਚਾਹ ਪੀਤੀ ਅਤੇ...


author

Manoj

Content Editor

Related News