ਗੁਜਰਾਤ ''ਚ ਨਿੱਜੀ ਸਕੂਲਾਂ ਦੀ ਫੀਸ ''ਤੇ ਕੰਟਰੋਲ ਲਈ ਲਿਆਂਦਾ ਜਾਵੇਗਾ ਬਿੱਲ

03/25/2017 5:30:15 PM

ਗਾਂਧੀਨਗਰ— ਸਪੱਸ਼ਟ ਕਾਨੂੰਨਾਂ ਦੀ ਕਮੀ ''ਚ ਨਿੱਜੀ ਸਕੂਲਾਂ ਨੂੰ ਵਧ ਫੀਸ ਵਸੂਲਣ ਤੋਂ ਰੋਕਣ ਲਈ ਗੁਜਰਾਤ ਸਰਕਾਰ ਨੇ ਫੀਸ ਕੰਟਰੋਲ ਕਮੇਟੀ ਦੇ ਗਠਨ ਲਈ ਇਕ ਬਿੱਲ ਲਿਆਉਣ ਦਾ ਸ਼ਨੀਵਾਰ ਨੂੰ ਐਲਾਨ ਕੀਤਾ। ਗੁਜਰਾਤ ਦੇ ਸਿੱਖਿਆ ਮੰਤਰੀ ਭੂਪਿੰਦਰ ਸਿੰਘ ਚੂੜਾਸਾਮਾ ਨੇ ਕਿਹਾ,''''ਗੁਜਰਾਤ ਫੀਸ ਕੰਟਰੋਲ ਬਿੱਲ 2017 ਚਰਚਾ ਲਈ ਸਦਨ ਦੇ ਪਟਲ ''ਤੇ ਰੱਖਿਆ ਜਾਵੇਗਾ ਅਤੇ ਉਸ ''ਤੇ 31 ਮਾਰਚ ਨੂੰ ਖਤਮ ਹੋ ਰਹੇ ਮੌਜੂਦਾ ਬਜਟ ਸੈਸ਼ਨ ਦੇ ਆਖਰੀ 2 ਦਿਨਾਂ ''ਚ ਵੋਟ ਵੰਡ ਕਰਵਾਈ ਜਾਵੇਗੀ।''''
ਇਸ ਬਿੱਲ ਨਾਲ ਰਾਜ ਸਰਕਾਰ ਨੂੰ ਨਿੱਜੀ ਸਕੂਲਾਂ ''ਚ ਕਿਸੇ ਵੀ ਜਮਾਤ ''ਚ ਦਾਖਲਾ ਕਰਵਾਉਣ ਲਈ ਫੀਸ ਤੈਅ ਕਰਨ ਲਈ ਫੀਸ ਰੈਗੂਲੇਟਰੀ ਕਮੇਟੀ ਦੇ ਗਠਨ ਦਾ ਅਧਿਕਾਰ ਮਿਲ ਜਾਵੇਗਾ। ਇਸ ਕਮੇਟੀ ਦੀ ਪ੍ਰਧਾਨਗੀ ਇਕ ਚੇਅਰਮੈਨ ਕਰੇਗਾ, ਜੋ ਇਕ ਰਿਟਾਇਰਡ ਜ਼ਿਲਾ ਅਤੇ ਸੈਸ਼ਨ ਜਸਟਿਸ ਜਾਂ ਰਿਟਾਇਰਡ ਆਈ.ਪੀ.ਐੱਸ. ਜਾਂ ਅਖਿਲ ਭਾਰਤੀ ਸੇਵਾ ਅਧਿਕਾਰੀ ਹੋ ਸਕਦਾ ਹੈ।


Disha

News Editor

Related News