ਸਿੰਧੂ ਦਰਿਆ ''ਚ ਸਾਡਾ ਪਾਣੀ ਵਹੇਗਾ ਤੇ ਦੁਸ਼ਮਣ ਦਾ ਖੂਨ : ਬਿਲਾਵਲ ਭੁੱਟੋ
Friday, Apr 25, 2025 - 11:38 PM (IST)

ਨਵੀਂ ਦਿੱਲੀ- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਸਖ਼ਤ ਕਦਮ ਚੁੱਕੇ ਹਨ, ਜਿਸ ਵਿੱਚ ਸਿੰਧੂ ਜਲ ਸੰਧੀ ਨੂੰ ਰੋਕਣਾ ਵੀ ਸ਼ਾਮਲ ਹੈ। ਇਸ ਕਾਰਨ ਪਾਕਿਸਤਾਨ ਗੁੱਸੇ ਵਿੱਚ ਹੈ ਅਤੇ ਲਗਾਤਾਰ ਧਮਕੀਆਂ ਦੇ ਰਿਹਾ ਹੈ। ਇਸੇ ਸਿਲਸਿਲੇ ਵਿੱਚ ਹੁਣ ਪਾਕਿਸਤਾਨ ਦੇ ਨੇਤਾ ਬਿਲਾਵਲ ਭੁੱਟੋ ਨੇ ਵੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਜਾਂ ਤਾਂ ਸਿੰਧੂ ਨਦੀ ਵਿੱਚ ਪਾਣੀ ਵਗੇਗਾ ਜਾਂ ਉਨ੍ਹਾਂ ਦਾ ਖੂਨ ਵਗੇਗਾ। ਸਿੰਧੂ ਨਦੀ ਸਾਡੀ ਹੈ ਅਤੇ ਸਾਡੀ ਹੀ ਰਹੇਗੀ।