ਹੈਰਾਨੀਜਨਕ ਮਾਮਲਾ: ਬਾਈਕ ’ਚ ਸੀ ਘੱਟ ਪੈਟਰੋਲ ਤਾਂ ਟ੍ਰੈਫਿਕ ਪੁਲਸ ਨੇ ਕੱਟਿਆ ਚਲਾਨ

Thursday, Jul 28, 2022 - 04:58 PM (IST)

ਹੈਰਾਨੀਜਨਕ ਮਾਮਲਾ: ਬਾਈਕ ’ਚ ਸੀ ਘੱਟ ਪੈਟਰੋਲ ਤਾਂ ਟ੍ਰੈਫਿਕ ਪੁਲਸ ਨੇ ਕੱਟਿਆ ਚਲਾਨ

ਤਿਰੂਵਨੰਤਪੁਰਮ– ਹੁਣ ਤੱਕ ਤੁਸੀਂ ਦੇਖਿਆ ਹੋਵੇਗਾ ਕਿ ਹੈਲਮਟ ਨਾ ਪਾਉਣ ਜਾਂ ਫਿਰ ਸੁਰੱਖਿਆ ਨਾਲ ਜੁੜੇ ਹੋਰ ਪ੍ਰੋਟੋਕਾਲ ਪੂਰੇ ਨਾ ਕਰਨ ’ਤੇ ਟ੍ਰੈਫਿਕ ਪੁਲਸ ਬਾਈਕਰਜ਼ ਤੋਂ ਜੁਰਮਾਨਾ ਵਸੂਲਦੀ ਹੈ ਅਤੇ ਇਸ ਦੇ ਲਈ ਚਲਾਨ ਕੱਟ ਦਿੰਦੀ ਹੈ ਪਰ ਕੇਰਲ ’ਚ ਚਲਾਨ ਨੂੰ ਲੈ ਕੇ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਚਲਾਨ ਦੀ ਰਸੀਦ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਯੂਜ਼ਰਸ ਇਸ ਦੇ ਲਈ ਕੇਰਲ ਪੁਲਸ ਦੀ ਜੰਮ ਕੇ ਆਲੋਚਨਾ ਕਰ ਰਹੇ ਹਨ। 

ਇਹ ਵੀ ਪੜ੍ਹੋ– ਵੇਖਦੇ-ਵੇਖਦੇ ਗੰਗਾ ’ਚ ਸਮਾ ਗਿਆ ਪੂਰਾ ਪਰਿਵਾਰ, ਸ਼ਰਾਧ ਮਗਰੋਂ ਇਸ਼ਨਾਨ ਦੌਰਾਨ ਵਾਪਰਿਆ ਹਾਦਸਾ

ਵਾਇਰਲ ਹੋ ਰਹੀ ਇਸ ਰਸੀਦ ’ਚ ਟਰੈਫਿਕ ਪੁਲਸ ਨੇ ਚਲਾਨ ਕਰਨ ਦੀ ਜੋ ਵਜ੍ਹਾ ਦੱਸੀ ਹੈ, ਉਹ ਹੈਰਾਨ ਕਰਨ ਵਾਲੀ ਹੈ। ਜਿਸ ਸ਼ਖ਼ਸ ਨੂੰ ਇਹ ਰਸੀਦ ਮਿਲੀ ਹੈ, ਉਸ ਨੇ ਦੱਸਿਆ ਕਿ ਪੁਲਸ ਨੂੰ ਚਲਾਨ ਕਰਨ ਦੀ ਕੋਈ ਹੋਰ ਵਜ੍ਹਾ ਨਹੀਂ ਮਿਲੀ ਤਾਂ ਬਾਈਕ ’ਚ ਪੂਰਾ ਪੈਟਰੋਲ ਨਾ ਹੋਣ ਦੀ ਵਜ੍ਹਾ ਕੱਢ ਦਿੱਤੀ । ਇਸ ਸ਼ਖ਼ਸ ਨੇ ਕਿਹਾ ਕਿ ਚਲਾਨ ਵਿਚ ਕਿਹਾ ਗਿਆ ਹੈ ਕਿ ਮੁਲਜ਼ਮ ਵਿਅਕਤੀ ਭਰਪੂਰ ਪੈਟਰੋਲ ਤੋਂ ਬਿਨਾਂ ਬਾਈਕ ਚਲਾ ਰਿਹਾ ਸੀ। ਕੇਰਲ ਪੁਲਸ ਨੇ ਇਹ ਈ ਚਲਾਨ ਫੋਟੋ ਨਾਲ ਵਿਅਕਤੀ ਦੇ ਪਤੇ ’ਤੇ ਭੇਜੀ ਹੈ।

 ਇਹ ਵੀ ਪੜ੍ਹੋ– ਸਮ੍ਰਿਤੀ ਈਰਾਨੀ ਦਾ ਤਲਖੀ ਭਰਿਆ ਅੰਦਾਜ਼, ਰਾਸ਼ਟਰਪਤੀ 'ਤੇ ਵਿਵਾਦਿਤ ਬਿਆਨ ਨੂੰ ਲੈ ਕੇ ਘੇਰੀ ਕਾਂਗਰਸ

ਸ਼ਖਸ ਨੇ ਫੇਸਬੁੱਕ ਅਕਾਊਂਟ ’ਤੇ ਇਹ ਰਸੀਦ ਪੋਸਟ ਵੀ ਕੀਤੀ ਹੈ, ਜਿਥੋਂ ਇਹ ਵਾਇਰਲ ਹੋ ਰਹੀ ਹੈ । ਮੀਡੀਆ ਰਿਪੋਰਟ ਅਨੁਸਾਰ ਸ਼ਖ਼ਸ ਦਾ ਨਾਂ ਬਾਸਿਲ ਸ਼ਿਆਮ ਹੈ ਅਤੇ ਜਦੋਂ ਚਲਾਨ ਜਾਰੀ ਹੋਇਆ ਤਾਂ ਉਹ ਆਪਣੇ ਬੁਲਟ ਮੋਟਰਸਾਈਕਲ ’ਤੇ ਡ੍ਰਾਈਵ ਕਰ ਰਿਹਾ ਸੀ। ਚਲਾਨ ਦੀ ਰਕਮ ’ਚ 250 ਰੁਪਏ ਦਾ ਜ਼ਿਕਰ ਹੈ।

ਇਹ ਵੀ ਪੜ੍ਹੋ– ਮੰਕੀਪਾਕਸ ਨੂੰ ਲੈ ਕੇ ਦਿੱਲੀ ਤੇ ਕੇਰਲ ’ਚ ਹਾਈ ਅਲਰਟ, ਹਵਾਈ ਅੱਡਿਆਂ ’ਤੇ ਜਾਂਚ ਤੇਜ਼

PunjabKesari

ਭਾਰਤੀ ਮੋਟਰ ਕਾਨੂੰਨ ’ਚ ਅਜਿਹਾ ਕੋਈ ਸਬੂਤ ਨਹੀਂ

ਟ੍ਰੈਫਿਕ ਪੁਲਸ ਵੱਲੋਂ ਦਿੱਤੀ ਗਈ ਰਸੀਦ ਵਿਚ ਸਪੱਸ਼ਟ ਲਿਖਿਆ ਸੀ ਕਿ ਬਾਈਕ ’ਚ ਭਰਪੂਰ ਪੈਟਰੋਲ ਨਾ ਹੋਣ ਕਾਰਨ ਚਲਾਨ ਹੋਇਆ ਹਾਲਾਂਕਿ ਭਾਰਤੀ ਮੋਟਰ ਵਹੀਕਲ ਕਾਨੂੰਨ ਜਾਂ ਸੂਬੇ ਦੇ ਕਾਨੂੰਨ ’ਚ ਕੋਈ ਅਜਿਹਾ ਸਬੂਤ ਨਹੀਂ ਹੈ, ਜੋ ਕਿਸੇ ਨੂੰ ਘੱਟ ਪੈਟਰੋਲ ਨਾਲ ਗੱਡੀ ਚਲਾਉਣ ਤੋਂ ਰੋਕਦਾ ਹੋਵੇ।

ਇਹ ਵੀ ਪੜ੍ਹੋ– ਭਾਰਤ ’ਚ ਮੁੜ ਲਾਂਚ ਹੋਇਆ Google Street View, ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ ਸੁਵਿਧਾ


author

Rakesh

Content Editor

Related News