ਖੜ੍ਹੇ ਟਰੱਕ ''ਚ ਜਾ ਵੱਜੀ ਬਾਈਕ ! 2 ਨੌਜਵਾਨਾਂ ਦੀ ਤੜਫ਼-ਤੜਫ਼ ਨਿਕਲੀ ਜਾਨ

Wednesday, Nov 12, 2025 - 03:15 PM (IST)

ਖੜ੍ਹੇ ਟਰੱਕ ''ਚ ਜਾ ਵੱਜੀ ਬਾਈਕ ! 2 ਨੌਜਵਾਨਾਂ ਦੀ ਤੜਫ਼-ਤੜਫ਼ ਨਿਕਲੀ ਜਾਨ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਸ਼ਾਹਦੋਲ ਜ਼ਿਲ੍ਹੇ ਦੇ ਦੇਵਲੋਂਡ ਥਾਣਾ ਖੇਤਰ ਦੇ ਧਾਰੀ ਨੰਬਰ 2 ਪਿੰਡ ਨੇੜੇ ਅਮਰਕੰਟਕ-ਰੀਵਾ ਰਾਜ ਮਾਰਗ 'ਤੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਬਾਈਕ ਦੀ ਟੱਕਰ ਹੋਣ ਕਾਰਨ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਮਹੇਸ਼ ਸਾਕੇਤ (25) ਅਤੇ ਰਾਜਕੁਮਾਰ ਕੋਲ (50) ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੇ ਲਾਸ਼ਾਂ ਨੂੰ ਦੇਖ ਕੇ ਨੇੜਲੇ ਪਿੰਡ ਵਿੱਚ ਗੱਡੀ ਲੁਕਾ ਦਿੱਤੀ। 

ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ, ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਅਤੇ ਨੇੜਲੇ ਇਲਾਕਿਆਂ ਤੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ। ਟਰੱਕ ਦਾ ਰਜਿਸਟ੍ਰੇਸ਼ਨ ਨੰਬਰ ਮਿਲਣ ਤੋਂ ਬਾਅਦ, ਪੁਲਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Harpreet SIngh

Content Editor

Related News