2 ਮੋਟਰ ਸਾਈਕਲਾਂ ਦਰਮਿਆਨ ਹੋਈ ਟੱਕਰ ’ਚ ਇਕ ਦੀ ਮੌਤ, ਕੇਸ ਦਰਜ

Saturday, Aug 08, 2026 - 05:57 PM (IST)

2 ਮੋਟਰ ਸਾਈਕਲਾਂ ਦਰਮਿਆਨ ਹੋਈ ਟੱਕਰ ’ਚ ਇਕ ਦੀ ਮੌਤ, ਕੇਸ ਦਰਜ

ਤਰਨਤਾਰਨ(ਰਾਜੂ)- ਜ਼ਿਲਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਕੁੜੀਵਲਾਹ ਵਿਖੇ 2 ਮੋਟਰ ਸਾਈਕਲਾਂ ਦਰਮਿਆਨ ਹੋਈ ਟੱਕਰ ’ਚ ਮੋਟਰ ਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਸ ਨੇ ਫਰਾਰ ਮੋਟਰ ਸਾਈਕਲ ਚਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਦਿਲਬਾਗ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੱਲ੍ਹਾ ਨੇ ਦੱਸਿਆ ਕਿ ਬੀਤੀ 1 ਅਗਸਤ ਦੀ ਰਾਤ ਉਹ ਆਪਣੇ ਸਾਥੀ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਸਰਬਜੀਤ ਸਿੰਘ ਦੇ ਨਾਲ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਪਿੰਡ ਸੰਘਰ ਕੋਟ ਤੋਂ ਵਾਪਸ ਪਿੰਡ ਮੱਲ੍ਹਾ ਨੂੰ ਆ ਰਿਹਾ ਸੀ। 

ਇਹ ਵੀ ਪੜ੍ਹੋ- 'ਨਿਹੰਗ' ਜਸਦੀਪ ਦੀ ਪੋਸਟ ਹੋਈ ਵਾਇਰਲ, ਕਿਹਾ- ਨਹੀਂ ਮਿਲ ਰਿਹਾ ਇਨਸਾਫ਼, ਸਵੇਰੇ LIVE ਹੋ...

ਜਦੋਂ ਪਿੰਡ ਕੁੜੀਵਲਾਹ ਨੇੜੇ ਪੁੱਜੇ ਤਾਂ ਅਚਾਨਕ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਮੋਟਰ ਸਾਈਕਲ ਸਵਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਰਕੇ ਉਹ ਸੜਕ ’ਤੇ ਡਿੱਗ ਗਏ ਅਤੇ ਮਨਪ੍ਰੀਤ ਸਿੰਘ ਮਨੀ ਦੇ ਸਿਰ ’ਚ ਸੱਟ ਲੱਗ ਗਈ। ਜਿਸ ਨੂੰ ਤੁਰੰਤ ਸਵਾਰੀ ਦਾ ਪ੍ਰਬੰਧ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ 4 ਅਗਸਤ ਨੂੰ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਓਧਰ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ’ਤੇ ਮੋਟਰ ਸਾਈਕਲ ਸਵਾਰ ਬਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਤਿੰਮੋਵਾਲ ਦੇ ਖ਼ਿਲਾਫ਼ ਮੁਕੱਦਮਾ ਨੰਬਰ 100 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਡਲਹੌਜ਼ੀ ਦੇ ਰਾਹ 'ਚ ਪੰਜਾਬ ਦੇ 6 ਮੁੰਡਿਆਂ ਨਾਲ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News