''ਆਪ੍ਰੇਸ਼ਨ ਸਿੰਦੂਰ'' ਤੋਂ ਬਾਅਦ ਪਹਿਲੀ ਵਾਰ ਬੀਕਾਨੇਰ ਪਹੁੰਚੇ PM ਮੋਦੀ, ਕਰਣੀ ਮਾਤਾ ਦੇ ਕੀਤੇ ਦਰਸ਼ਨ
Thursday, May 22, 2025 - 11:19 AM (IST)

ਬੀਕਾਨੇਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੀ ਇਕ ਦਿਨਾ ਯਾਤਰਾ 'ਤੇ ਵੀਰਵਾਰ ਸਵੇਰੇ ਬੀਕਾਨੇਰ ਪਹੁੰਚੇ। ਦੱਸ ਦੇਈਏ ਕਿ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰ ਬਾਰਡਰ ਇਲਾਕੇ ਵਿਚ ਗਏ ਹਨ। ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਦੇਸ਼ਨੋਕ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਕਰਨੀ ਮਾਤਾ ਮੰਦਰ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਕਰਣੀ ਮਾਤਾ ਮੰਦਰ ਵਿਚ ਪੂਜਾ ਵੀ ਕੀਤੀ। ਉਨ੍ਹਾਂ ਨੇ ਕਰਣੀ ਮਾਤਾ ਮੰਦਰ ਵਿਖੇ ਦਰਸ਼ਨ ਕਰਕੇ ਸੂਬੇ ਅਤੇ ਦੇਸ਼ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
#WATCH | बीकानेर, राजस्थान: प्रधानमंत्री नरेंद्र मोदी ने देशनोक में करणी माता मंदिर में दर्शन और पूजा-अर्चना की।
— ANI_HindiNews (@AHindinews) May 22, 2025
(सोर्स: ANI/ DD) pic.twitter.com/3JNhn8Phok
ਪ੍ਰਧਾਨ ਮੰਤਰੀ ਮੰਦਰ ਵਿਚ ਦਰਸ਼ਨ ਮਗਰੋਂ ਮੁੜ ਵਿਕਸਿਤ ਅ੍ਰੰਮ੍ਰਿਤ ਰੇਲਵੇ ਸਟੇਸ਼ਨ ਦੇਸ਼ਨੋਕ ਦਾ ਉਦਘਾਟਨ ਕਰਨਗੇ ਅਤੇ ਬੀਕਾਨੇਰ-ਮੁੰਬਈ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਵਿਖਾਉਣਗੇ। ਇਸ ਤੋਂ ਬਾਅਦ ਪਾਲਨਾ ਵਿਚ 26 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕਰ ਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।