‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਦੁਨੀਆ ਕਿਵੇਂ ਜਾਗੀ!

Wednesday, May 14, 2025 - 01:13 PM (IST)

‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਦੁਨੀਆ ਕਿਵੇਂ ਜਾਗੀ!

ਨੈਸ਼ਨਲ ਡੈਸਕ- 22 ਅਪ੍ਰੈਲ ਨੂੰ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਨੇ ਕਈ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ 7 ਮਈ ਨੂੰ ਭਾਰਤ ਦੇ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਵਿਸ਼ਵ ਨੇਤਾਵਾਂ (ਅਮਰੀਕਾ) ਨੂੰ ਜਗਾ ਦਿੱਤਾ। ਪਹਿਲਗਾਮ ਹਮਲੇ ਤੋਂ ਬਾਅਦ ਕੁਝ ਗੱਲਾਂ ਨੂੰ ਛੱਡ ਕੇ ਵਿਸ਼ਵ ਨੇਤਾ ਚੁੱਪ ਰਹੇ ਪਰ ਜਦੋਂ ਭਾਰਤ ਨੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਪਾਕਿਸਤਾਨ ਦੇ ਅੰਦਰ ਜਵਾਬੀ ਕਾਰਵਾਈ ਕੀਤੀ ਤਾਂ ਉਹ ਸਹਿਮ ਗਏ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ.ਆਈ. ਅਤੇ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀ ਹਮਲਿਆਂ ਦੀ ਸ਼ੁਰੂ ’ਚ ਨਿਯਮਿਤ ਤੌਰ ’ਤੇ ਨਿੰਦਾ ਹੋਈ ਪਰ ਉਦੋਂ ਤੱਕ ਕੁਝ ਵੀ ਠੋਸ ਨਹੀਂ ਹੋਇਆ, ਜਦੋਂ ਤਕ ਭਾਰਤ ਨੂੰ ਪਾਕਿਸਤਾਨ ’ਤੇ ਫੈਸਲਾਕੁੰਨ ਹਮਲੇ ਨੇ ਉਸ ਨੂੰ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਨਹੀਂ ਕਰ ਦਿੱਤਾ।

ਪਿਛਲੇ 3 ਹਫ਼ਤਿਆਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਟਾਈਮਲਾਈਨ ’ਤੇ ਇਕ ਨਜ਼ਰ

• 22 ਅਪ੍ਰੈਲ : ਪਾਕਿਸਤਾਨੀ ਹਮਾਇਤੀ ਅੱਤਵਾਦੀਆਂ ਨੇ ਬੈਸਰਨ ਘਾਟੀ ’ਚ 26 ਸੈਲਾਨੀਆਂ ਦਾ ਕਤਲ ਕਰ ਦਿੱਤਾ

• 23 ਅਪ੍ਰੈਲ : ਭਾਰਤ ਨੇ ਸਿੰਧੂ ਜਲ ਸੰਧੀ ਤੇ ਵਪਾਰ ਨੂੰ ਮੁਅੱਤਲ ਕਰ ਦਿੱਤਾ, ਪਾਕਿਸਤਾਨੀ ਡਿਪਲੋਮੈਟਾਂ ਨੂੰ ਕੱਢ ਦਿੱਤਾ।

• 23 ਅਪ੍ਰੈਲ ਤੋਂ 6 ਮਈ : ਡੋਨਾਲਡ ਟਰੰਪ, ਵਲਾਦੀਮੀਰ ਪੁਤਿਨ, ਯੂਰਪੀਨ ਯੂਨੀਅਨ ਦੀ ਉਰਸੁਲਾ ਵਾਨ ਡੇਰ ਲੇਅਨ ਤੇ ਹੋਰ ਵਿਸ਼ਵ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ। ਸਿਰਫ਼ ਦਿਖਾਵੇ ਵਾਲੀਆਂ ਗੱਲਾਂ।

• 29 ਅਪ੍ਰੈਲ ਤੋਂ 4 ਮਈ : ਜੰਗਬੰਦੀ ਦੀ ਉਲੰਘਣਾ ਸ਼ੁਰੂ ਹੋਈ, ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ’ਤੇ ਫਾਇਰਿੰਗ ਕੀਤੀ।

• 7 ਮਈ (01:30 ਵਜੇ) : ਭਾਰਤ ਨੇ ‘ਆਪ੍ਰੇਸ਼ਨ ਸਿੰਧੂਰ’ ਸ਼ੁਰੂ ਕੀਤਾ। ਕੁਝ ਘੰਟਿਆਂ ਬਾਅਦ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦੇਲ ਅਲ-ਜੁਬੈਰ ਨੇ ਅਮਰੀਕਾ ਦੇ ਕਹਿਣ ’ਤੇ ਬਿਨਾਂ ਕਿਸੇ ਪੇਸ਼ਗੀ ਪ੍ਰੋਗਰਾਮ ਦੇ ਨਵੀਂ ਦਿੱਲੀ ਦਾ ਦੌਰਾ ਕੀਤਾ।

• 8 ਮਈ : ਪਾਕਿਸਤਾਨ ਨੇ ਪੁੰਛ ਅਤੇ ਜੰਮੂ-ਕਸ਼ਮੀਰ ਦੇ ਫੌਜੀ ਠਿਕਾਣਿਆਂ ’ਤੇ ਗੋਲੀਬਾਰੀ ਕਰ ਕੇ ਜਵਾਬੀ ਕਾਰਵਾਈ ਕੀਤੀ।

• 9 ਮਈ : ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਪਾਕਿਸਤਾਨ ਵੱਲੋਂ ਸੰਘਰਸ਼ ਦੇ ਨਾਟਕੀ ਵਾਧੇ ’ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਪਾਕਿਸਤਾਨ ਨੇ ਮੁੜ ਕੁਝ ਕੀਤਾ ਤਾਂ ਜਵਾਬ ਵਧੇਰੇ ਜ਼ਬਰਦਸਤ, ਮਜ਼ਬੂਤ ਤੇ ਤਬਾਹਕੁੰਨ ਹੋਵੇਗਾ।

• 10 ਮਈ (4.40) : ਭਾਰਤ ਨੇ ਪਾਕਿਸਤਾਨ ਦੇ 8 ਫੌਜੀ ਠਿਕਾਣਿਆਂ ’ਤੇ ਹਮਲਾ ਕੀਤਾ।

• 10 ਮਈ ਸ਼ਾਮ 5 ਵਜੇ : ਡੋਨਾਲਡ ਟਰੰਪ ਨੇ ਵਿਚੋਲਗੀ ਦੀ ਪੇਸ਼ਕਸ਼ ਕੀਤੀ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦੋਵਾਂ ਦੇਸ਼ਾਂ ਨਾਲ ਗੱਲਬਾਤ ਕੀਤੀ। ਪਾਕਿਸਤਾਨ ਡੀ. ਜੀ. ਐੱਮ. ਓ. ਨੇ ਆਪਣੇ ਭਾਰਤੀ ਹਮਰੁਤਬਾ ਨੂੰ ਜੰਗਬੰਦੀ ਲਈ ਸੱਦਾ ਦਿੱਤਾ।

• 11 ਮਈ (10:00) : ਪਾਕਿਸਤਾਨ ਦਾ ਸਮਰਥਨ ਕਰਦੇ ਹੋਏ ਚੀਨ ਦੇ ਵਾਂਗ ਯੀ ਨੇ ਭਾਰਤੀ ਐੱਨ. ਐੱਸ..ਏ ਅਜੀਤ ਡੋਭਾਲ ਨੂੰ ਫ਼ੋਨ ਕੀਤਾ।

• 12 ਮਈ (20:00) : ਭਾਰਤ ਨੇ ਪਾਕਿਸਤਾਨ ਦੇ ਜੰਗਬੰਦੀ ਦੇ ਪ੍ਰਸਤਾਵ ਨੂੰ ਸ਼ਰਤਾਂ ਨਾਲ ਸਵੀਕਾਰ ਕਰ ਲਿਆ।

ਸਥਿਰਤਾ ਵਾਪਸ ਆਈ - ‘ਆਪ੍ਰੇਸ਼ਨ ਸਿੰਦੂਰ’ ਨੇ ਪਹਿਲਾਂ ਦੇ ਵਿਸ਼ਵ ਪੱਧਰੀ ਬਿਆਨਬਾਜ਼ੀ ਦੇ ਖੋਖਲੇਪਣ ਨੂੰ ਉਜਾਗਰ ਕੀਤਾ, ਜਿਸ ਨੇ ਨੇਤਾਵਾਂ ਨੂੰ ਅੱਤਵਾਦ ’ਤੇ ਪਾਕਿਸਤਾਨ ਦਾ ਸਾਹਮਣਾ ਕਰਨ ਅਤੇ ਉਸ ਮੁਤਾਬਕ ਕਾਰਵਾਈ ਕਰਨ ਲਈ ਮਜਬੂਰ ਕੀਤਾ ਪਰ ਪਹਿਲਗਾਮ ਹਮਲੇ ਤੋਂ ਬਾਅਦ ਪੂਰੇ 14 ਦਿਨਾਂ ਤੱਕ ਕੁਝ ਨਹੀਂ ਕੀਤਾ।


author

Tanu

Content Editor

Related News