ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ

Sunday, Apr 04, 2021 - 01:03 PM (IST)

ਬੀਜਾਪੁਰ– ਛੱਤੀਸਗੜ੍ਹ ਦੇ ਬੀਜਾਪੁਰ ’ਚ ਸ਼ਨੀਵਾਰ ਨੂੰ ਨਕਸਲੀਆਂ ਨਾਲ ਹੋਈ ਮੁਠਭੇੜ ’ਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ ਵਧ ਗਈ ਹੈ ਜਿਨ੍ਹਾਂ ’ਚੋਂ 22 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਮਿਲ ਗਈਆਂ ਹਨ ਅਤੇ ਇਕ ਜਵਾਨ ਅਜੇ ਵੀ ਲਾਪਤਾ ਹੈ। ਸੁਰੱਖਿਆ ਫੋਰਸ ਵੱਲੋਂ ਜਵਾਨਾਂ ਦੀ ਭਾਲ ’ਚ ਅੱਜ ਸਵੇਰੇ ਫਿਰ ਤੋਂ ਸਰਚ ਮੁਹਿੰਮ ਸ਼ੁਰੂ ਕੀਤੀ ਗਈ ਇਸ ਸਰਚ ਮੁਹਿੰਮ ਦੌਰਾਨ 22 ਜਵਾਨਾਂ ਦੀਆਂ 22 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਲਾਪਤਾ ਜਵਾਨਾਂ ਦੀ ਭਾਲ ’ਚ ਸਰਚ ਮੁਹਿੰਮ ਅਜੇ ਵੀ ਜਾਰੀ ਹੈ। ਉਥੇ ਹੀ 31 ਤੋਂ ਜ਼ਿਆਦਾ ਜਵਾਨਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਮੂਪੇਸ਼ ਬਘੇਲ ਨੇ ਘਟਨਾ ਨੂੰ ਲੈ ਕੇ ਦੁਖ ਜ਼ਾਹਰ ਕੀਤਾ ਹੈ। 

 

ਸੁਰੱਖਿਆ ਫੋਰਸ ਨੂੰ ਜੋਨਾਗੁੜਾ ਦੀਆਂ ਪਹਾੜੀਆਂ ’ਤੇ ਨਕਸਲੀਆਂ ਵੱਲੋਂ ਡੇਰਾ ਜਮਾਉਣ ਦੀ ਸੂਚਨਾ ਮਿਲੀ ਸੀ। ਛੱਤੀਸਗੜ੍ਹ ਦੀ ਨਕਸਲ ਵਿਰੋਧੀ ਮੁਹਿੰਮ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਓ.ਪੀ. ਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਬੀਜਾਪੁਰ ਅਤੇ ਸੁਕਮਾ ਜ਼ਿਲੇ ਤੋਂ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਕੋਬਰਾ ਬਟਾਲੀਅਨ, ਡੀ.ਆਰ.ਜੀ. ਅਤੇ ਐੱਸ.ਟੀ.ਐੱਫ. ਦੇ ਸਾਂਝੇ ਦਲ ਨੂੰ ਨਕਸਲ ਵਿਰੋਧੀ ਮੁਹਿੰਮ ਤਹਿਤ ਦੋ ਹਜ਼ਾਰ ਜਵਾਨਾਂ ਨੂੰ ਰਵਾਨਾ ਕੀਤਾ ਗਿਆ ਸੀ ਪਰ ਸ਼ਨੀਵਾਰ ਨੂੰ ਨਕਸਲੀਆਂ ਨੇ 700 ਜਵਾਨਾਂ ਨੂੰ ਤਰਰੇਮ ਇਲਾਕੇ ’ਚ ਜੁਨਾਗੁੜਾ ਪਹਾੜੀਆਂ ਕੋਲ ਘੇਰ ਕੇ ਤਿੰਨ ਪਾਸੋਂ ਫਾਇਰਿੰਗ ਕੀਤੀ ਸੀ। ਜਾਣਕਾਰੀ ਮੁਤਾਬਕ, ਨਕਸਲੀਆਂ ਨੇ ਸੁਰੱਖਿਆ ਫੋਰਸ ’ਤੇ ਰਾਕੇਟ ਲਾਂਚਰ ਅਤੇ ਲਾਈਟ ਮਸ਼ੀਨ ਗੰਨ ਨਾਲ ਹਮਲਾ ਕੀਤਾ ਸੀ। ਨਕਸਲੀਆਂ ਅਤੇ ਸੁਰੱਖਿਆ ਫੋਰਸ ਵਿਚਾਲੇ ਤਿੰਨ ਘੰਟੇ ਚੱਲੀ ਮੁਕਾਬਲੇਬਾਜ਼ੀ ’ਚ 15 ਨਕਸਲੀ ਢੇਰ ਹੋ ਗਏ ਅਤੇ 20 ਜ਼ਖਮੀ ਹਨ। 

 


Rakesh

Content Editor

Related News